ਕੈਸ਼ ਵੈਨ ਲੁੱਟ ਦੀ ਗੁੱਥੀ ਸੁਲਝੀ

-ਪੰਜਾਬੀਲੋਕ ਬਿਊਰੋ
ਜਲੰਧਰ ਜ਼ਿਲੇ ਵਿੱਚ ਪਿਛਲੇ ਦਿਨੀਂ ਇਕ ਬੈਂਕ ਦੀ ਕੈਸ਼ ਵੈਨ ਸਣੇ ਹੋਈ ਇੱਕ ਕਰੋੜ 18 ਲੱਖ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮ ਹੋਰ ਗ੍ਰਿਫਤਾਰ ਕਰ ਲਏ ਹਨ। ਹੁਣ ਫੜੇ ਗਏ ਪੰਜ ਮੁਲਜ਼ਮਾਂ ਤੋਂ 61 ਲੱਖ 69 ਹਜ਼ਾਰ 500 ਰੁਪਏ ਬਰਾਮਦ ਹੋਏ ਹਨ। ਦੋ ਮੁਲਜ਼ਮ ਫਰਾਰ ਹਨ। ਯਾਦ ਰਹੇ 10 ਨਵੰਬਰ ਨੂੰ ਜਲੰਧਰ ਦੀ ਕਰਤਾਰਪੁਰ-ਆਦਮਪੁਰ ਰੋਡ ‘ਤੇ 7 ਮੁਲਜ਼ਮਾਂ ਨੇ ਕੈਸ਼ ਵੈਨ ਲੁੱਟੀ ਸੀ।
ਵਾਰਦਾਤ ‘ਚ ਇਸਤੇਮਾਲ ਕੀਤੇ ਤਿੰਨ ਮੋਟਰਸਾਈਕਲ ਤੇ ਇੱਕ ਇੰਡੀਗੋ ਕਾਰ ਤੇ ਦੋ ਪਿਸਟਲ ਵੀ ਬਰਾਮਦ ਹੋਏ ਹਨ।
ਇਸ ਦੌਰਾਨ ਜਲੰਧਰ ਸ਼ਹਿਰ ਦੇ ਰੌਣਕ ਭਰੇ ਜੋਤੀ ਚੌਕ ਕੋਲ ਪੁਲਿਸ ਥਾਣੇ ਦੇ ਨੇੜੇ ਪੈਂਦੇ ਟੀ ਟੀ ਐਸ ਸ਼ੋਅਰੂਮ ਵਿੱਚ ਬੀਤੀ ਰਾਤ ਚੋਰ ਕਰੀਬ 6 ਲੱਖ ਰੁਪਏ ਦੇ ਚਾਂਦੀ ਦੇ ਗਹਿਣੇ ਤੇ ਕੱਪੜੇ ਲੈ ਗਏ।
ਪੁਲਿਸ ਜਾਂਚ ਕਰ ਰਹੀ ਹੈ।