• Home »
  • ਅਪਰਾਧ
  • » ਬੀਜੇਪੀ ਨੇਤਾ ਨੇ ਦਲਿਤ ਗੱਭਰੂਆਂ ਨੂੰ ਛੱਪੜ ਚ ਲਵਾਇਆ ਗੋਤਾ

ਬੀਜੇਪੀ ਨੇਤਾ ਨੇ ਦਲਿਤ ਗੱਭਰੂਆਂ ਨੂੰ ਛੱਪੜ ਚ ਲਵਾਇਆ ਗੋਤਾ

-ਪੰਜਾਬੀਲੋਕ ਬਿਊਰੋ
ਤੇਲੰਗਾਨਾ ਦੇ ਬੀਜੇਪੀ ਆਗੂ ਭਾਰਥ ਰੈਡੀ ‘ਤੇ ਦੋ ਦਲਿਤ ਨੌਜਵਾਨਾਂ ਨੂੰ ਕੁੱਟਣ ਦਾ ਇਲਜ਼ਾਮ ਲੱਗਾ ਹੈ। ਖ਼ਬਰਾਂ ਮੁਤਾਬਕ ਰੈਡੀ ਵੱਲੋਂ ਇਲਾਕੇ ਵਿੱਚ ਇੱਕ ਜਗਾ ਖ਼ੁਦਾਈ ਕਰਵਾਈ ਜਾ ਰਹੀ ਸੀ, ਜਿਸ ਬਾਰੇ ਜਾਣਕਾਰੀ ਲੈਣ ਲਈ ਉਕਤ ਦੋਵੇਂ ਨੌਜਵਾਨ ਓਥੇ ਪਹੁੰਚੇ। ਰੈਡੀ ਨੂੰ ਜਿਵੇਂ ਹੀ ਉਨਾਂ ਦੇ ਆਉਣ ਦੀ ਗੱਲ ਪਤਾ ਲੱਗੀ ਤਾਂ ਉਹ ਵੀ ਖ਼ੁਦਾਈ ਵਾਲੀ ਜਗਾ ਪਹੁੰਚ ਗਿਆ ਤੇ ਦੋਹਾਂ ਨੂੰ ਕੁੱਟਣ ਲੱਗਾ। ਦੋਨਾਂ ਨੂੰ ਡਰਾ ਧਮਕਾ ਕੇ ਗੰਦੇ ਤਲਾਬ ਵਿੱਚ ਵਾੜਿਆ, ਤੇ ਗੰਦੇ ਪਾਣੀ ਵਿੱਚ ਸਿਰ ਅੰਦਰ ਕਰਕੇ ਡੁਬਕੀ ਲਵਾਈ।
ਪਹਿਲਾਂ ਵੀ ਕਈ ਕੇਸਾਂ ਵਿੱਚ ਰੈਡੀ ਦਾ ਨਾਮ ਆ ਚੁੱਕਾ ਹੈ। ਉਸ ਉੱਤੇ ਦੋ ਕਤਲ ਕੇਸ ਦੇ ਨਾਲ ਕੁਝ ਹੋਰ ਕੇਸ ਵੀ ਦਰਜ ਹਨ। ਇਹ ਤਕਰੀਬਨ ਚਾਰ ਸਾਲ ਅੰਡਰਗਰਾਊਂਡ ਰਿਹਾ ਸੀ।ਉਕਤ ਮਾਮਲੇ ਵਿੱਚ ਪੀੜਤ ਨੌਜਵਾਨਾਂ ਨੇ ਦਬਾਅ ਦੇ ਚੱਲਦਿਆਂ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ, ਪਰ ਵੀਡੀਓ ਵਾਇਰਲ ਹੋਣ ਨਾਲ ਬੀਜੇਪੀ ‘ਤੇ ਆਪਣੇ ਆਗੂ ਖਿਲਾਫ ਕਾਰਵਾਈ ਲਈ ਦਬਾਅ ਪੈ ਰਿਹਾ ਹੈ।