• Home »
  • ਅਪਰਾਧ
  • » ਪਿਛਲੇ ਜਨਮ ਦੀ ਬੀਵੀ ਦੱਸ ਕੇ ਤਾਂਤਰਿਕ ਨੇ ਕੀਤਾ ਰੇਪ

ਪਿਛਲੇ ਜਨਮ ਦੀ ਬੀਵੀ ਦੱਸ ਕੇ ਤਾਂਤਰਿਕ ਨੇ ਕੀਤਾ ਰੇਪ

-ਪੰਜਾਬੀਲੋਕ ਬਿਊਰੋ
ਮਹਾਰਾਸ਼ਟਰ ਦੇ ਠਾਣੇ ਵਿੱਚ ਦੈਵੀ ਸ਼ਕਤੀਆਂ ਨਾਲ ਕੈਂਸਰ ਵਰਗੇ ਰੋਗ ਠੀਕ ਕਰਨ ਦਾ ਦਾਅਵਾ ਕਰਨ ਵਾਲੇ ਤਾਂਤਰਿਕ ਸਾਈਲਾਲ ਜੇਠੀਆ ਖਿਲਾਫ ਇਕ ਮਹਿਲਾ ਨੇ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਹੈ, ਅਸਮ ਗੁਹਾਟੀ ਦੀ ਰਹਿਣ ਵਾਲੀ ਪੀੜਤਾ ਦਾ ਪਿਤਾ ਕੈਂਸਰ ਤੋਂ ਪੀੜਤ ਸੀ, ਕਿਸੇ ਰਿਸ਼ਤੇਦਾਰ ਦੀ ਦੱਸ ‘ਤੇ ਤਾਂਤਰਿਕ ਸਾਈਲਾਲ ਕੋਲ ਗਈ ਤਾਂ ਉਸਨੇ 3 ਲੱਖ ਰੁਪਏ ਲੈ ਕੇ ਕੈਂਸਰ ਠੀਕ ਕਰਨ ਲਈ ਪੂਜਾ ਕਰਨ ਦੀ ਗੱਲ ਕੀਤੀ, ਇਸ ਦੌਰਾਨ ਪੂਜਾ ਦੇ ਵੇਲੇ ਜਦ ਪੀੜਤਾ ਤਾਂਤਰਿਕ ਕੋਲ ਗਈ ਤਾਂ ਉਸ ਨੇ ਪੀੜਤਾ ਨੂੰ ਪਿਛਲੇ ਜਨਮ ਦੀ ਬੀਵੀ ਦੱਸ ਕੇ ਉਸ ਦਾ ਨਾਲ ਰੇਪ ਕੀਤਾ ਤੇ ਵੀਡੀਓ ਬਣਾ ਕੇ ਬਲੈਕਮੇਲਿੰਗ ਕਰਨ ਲੱਗਿਆ, ਪੀੜਤਾ ਨੇ ਤੰਗ ਆ ਕੇ ਕੋਰਟ ਵਿੱਚ ਸ਼ਿਕਾਇਤ ਕਰਕੇ ਤਾਂਤਰਿਕ ਖਿਲਾਫ ਕਾਰਵਾਈ ਦੀ ਅਪੀਲ ਕੀਤੀ, ਭਲਕੇ ਸੁਣਵਾਈ ਹੋਣੀ ਹੈ ਤੇ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਤਾਂਤਰਿਕ ਵੀ ਕੋਰਟ ਵਿੱਚ ਸੁਣਵਾਈ ਵਕਤ ਹਾਜ਼ਰ ਰਹੇ।