• Home »
  • ਅਪਰਾਧ
  • » ਕਾਂਗਰਸੀ ਧਿਰਾਂ ਚ ਹਿੰਸਕ ਟਕਰਾਅ

ਕਾਂਗਰਸੀ ਧਿਰਾਂ ਚ ਹਿੰਸਕ ਟਕਰਾਅ

ਕਾਂਗਰਸੀ ਆਗੂ ਨੂੰ ਮਾਰਨ ਲਈ 50 ਲੱਖ ਦੀ ਸੁਪਾਰੀ ਲੈਣ ਵਾਲੇ ਕਾਬੂ
-ਪੰਜਾਬੀਲੋਕ ਬਿਊਰੋ
ਤਰਨ ਤਾਰਨ ਜ਼ਿਲੇ ਦੇ ਪਿੰਡ ਸੋਹਲ ਵਿੱਚ ਹਾਕਮੀ ਧਿਰ ਨਾਲ ਸਬੰਧਿਤ ਦੋ ਧਿਰਾਂ ਵਿਚਾਲੇ ਬੀਤੇ ਕਈ ਦਿਨਾਂ ਤੋਂ ਚਲਦਾ ਆ ਰਿਹਾ ਤਕਰਾਰ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਪਿੰਡ ਵਿਖੇ ਗੋਲੀ ਚੱਲ ਜਾਣ ਕਰਕੇ ਇਕ ਵਿਅਕਤੀ ਜ਼ਖਮੀ ਹੋ ਗਿਆ,  ਪਿੰਡ ਵਿੱਚ ਤਣਾਅ ਦੇ ਚੱਲਦਿਆਂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।
ਫਿਲਹਾਲ ਹਿੰਸਕ ਝੜਪ ਦੀ ਪੁਲਿਸ ਜਾਂਚ ਹੀ ਕਰ ਰਹੀ ਹੈ, ਕੋਈ ਕਾਰਵਾਈ ਨਹੀਂ ਹੋਈ।
ਓਧਰ ਜਲੰਧਰ ਪੁਲੀਸ ਨੇ ਇਕ ਕਾਂਗਰਸੀ ਆਗੂ ਨੂੰ ਮਾਰਨ ਲਈ 50 ਲੱਖ ਰੁਪਏ ਦੀ ਫਿਰੌਤੀ ਲੈਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਫੜੇ ਗਏ ਗਰੋਹ ਨੇ ਮੋਗਾ ਜ਼ਿਲੇ ਦੇ ਪਿੰਡ ਸੋਸਨ ਦੇ ਸਾਬਕਾ ਸਰਪੰਚ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਨੂੰ ਮਾਰਨ ਲਈ 50 ਲੱਖ ਰੁਪਏ ਦੀ ਫਿਰੌਤੀ ਲਈ ਹੈ। ਇਨਾਂ ਕੋਲੋਂ ਹਥਿਆਰ ਤੇ ਜਾਅਲੀ ਨੰਬਰ ਵਾਲੀ ਕਾਰ ਬਰਾਮਦ ਕੀਤੀ ਹੈ। ਇਹ ਫਿਰੌਤੀ ਹਾਲੈਂਡ ਚ ਰਹਿਣ ਵਾਲੇ ਸ਼ਖਸ ਨੇ ਦਿੱਤੀ ਸੀ।