• Home »
  • ਅਪਰਾਧ
  • » ਦਵਾਈ ਵਿਕਰੇਤਾ ਦਾ ਕਰਿੰਦਾ ਹੀ ਨਿਕਲਿਆ ਲੁਟੇਰਾ

ਦਵਾਈ ਵਿਕਰੇਤਾ ਦਾ ਕਰਿੰਦਾ ਹੀ ਨਿਕਲਿਆ ਲੁਟੇਰਾ

-ਪੰਜਾਬੀਲੋਕ ਬਿਊਰੋ
ਬੀਤੇ ਦਿਨੀਂ ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਗਰੋਵਰ ਦਵਾਈ ਵਿਕਰੇਤਾ ਦੇ ਕਰਿੰਦੇ ਰਾਕੇਸ਼ ਤੋਂ ਦਿਨ ਦਿਹਾੜੇ ਹਥਿਆਰਾਂ ਦੀ ਨੋਕ ‘ਤੇ ਲੁਟੇਰਿਆਂ ਨੇ 15 ਲੱਖ ਰੁਪਏ ਖੋਹ ਲਏ ਸਨ ਇਹ ਰਕਮ ਰਾਕੇਸ਼ ਬੈਂਕ ਵਿੱਚ ਜਮਾ ਕਰਵਾਉਣ ਜਾ ਰਿਹਾ ਸੀ, ਉਸ ਦੀ ਸਕੂਟੀ, ਮੋਬਾਇਲ ਵੀ ਖੋਹ ਲਿਆ ਸੀ, ਪੁਲਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਉਕਤ ਕਰਿੰਦੇ ਰਾਕੇਸ਼ ਸਮੇਤ ਚਾਰ ਹੋਰ ਨੂੰ ਕਾਬੂ ਕੀਤਾ ਹੈ। ਪੰਜ ਫਰਾਰ ਹਨ ਰਾਕੇਸ਼ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਲੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਮੁਲਜ਼ਮਾਂ ਕੋਲੋਂ 6 ਲੱਖ ਰੁਪਏ ਦੀ ਰਾਸ਼ੀ, ਐਕਟਿਵਾ ਸਕੂਟਰ, ਬੇਸਬਾਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।