ਕੇਜਰੀਵਾਲ ਦੀ ਕਾਰ ਚੋਰੀ

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਖਾਸ ਪਹਿਚਾਣ ਬਣ ਚੁੱਕੀ ਉਹਨਾਂ ਦੀ ਨੀਲੀ ਵੈਗਨਆਰ ਕਾਰ ਅੱਜ ਸਵੇਰੇ ਦਿੱਲੀ ਸਕੱਤਰੇਤ ਦੀ ਪਾਰਕਿੰਗ ਵਿਚੋਂ ਚੋਰੀ ਹੋ ਗਈ। ਕੇਜਰੀਵਾਲ ਜਦ ਪਾਰਕਿੰਗ ਵਿੱਚ ਕਾਰ ਲੈਣ ਗਏ ਤਾਂ ਕਾਰ ਗਾਇਬ ਸੀ ਇਧਰ ਓਧਰ ਦੇਖਿਆ ਪਰ ਕਾਰ ਨਹੀਂ ਲੱਭੀ ਪੁਲਿਸ ਭਾਲ ਵਿੱਚ ਜੁਟ ਗਈ ਹੈ। ਅੱਜ ਕੱਲ ਇਹ ਕਾਰ ਆਪ ਦੀ ਮੀਡੀਆ ਕੋਆਰਡੀਨੇਟਰ ਵੰਦਨਾ ਸਿੰਘ ਚਲਾਉਂਦੀ ਹੈ।