• Home »
  • ਅਪਰਾਧ
  • » ਜਾਣਕਾਰ ਵਲੋਂ ਦੋਸਤਾਂ ਨਾਲ ਮਿਲ ਕੇ ਮੁਟਿਆਰ ਨਾਲ ਗੈਂਗਰੇਪ

ਜਾਣਕਾਰ ਵਲੋਂ ਦੋਸਤਾਂ ਨਾਲ ਮਿਲ ਕੇ ਮੁਟਿਆਰ ਨਾਲ ਗੈਂਗਰੇਪ

-ਪੰਜਾਬੀਲੋਕ ਬਿਊਰੋ
ਬਠਿੰਡਾ ਦੇ ਸਰਕਾਰੀ ਕਾਲਜ ਵਿੱਚ ਪੜਦੀ 19 ਸਾਲਾ ਮੁਟਿਆਰ ਨੂੰ 22 ਸਤੰਬਰ ਨੂੰ ਇਕ ਜਾਣਕਾਰ ਮੁੰਡੇ ਨੇ ਕਾਲਜ ਤੋਂ ਬਾਹਰ ਸੱਦਿਆ ਤੇ ਆਪਣੀ ਕਾਰ ਵਿੱਚ ਬਿਠਾ ਕੇ ਕਿਤੇ ਲੈ ਗਿਆ, ਰਾਹ ਵਿੱਚ ਨਸ਼ੀਲਾ ਜੂਸ ਪਿਲਾਇਆ , ਤਿੰਨ ਹੋਰ ਸਾਥੀ ਵੀ ਨਾਲ ਲੈ ਲਏ ਤੇ ਫੇਰ ਬਠਿੰਡਾ ਤੋਂ ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ ਵਿੱਚ ਲਿਜਾ ਕੇ ਕੁੜੀ ਨਾਲ ਗੈਂਗਰੇਪ ਕੀਤਾ ਗਿਆ, 24 ਸਤੰਬਰ ਨੂੰ ਕੁੜੀ ਨੂੰ 10 ਰੁਪਏ ਦੇ ਕੇ ਬਠਿੰਡਾ ਰੇਲਵੇ ਸਟੇਸ਼ਨ ‘ਤੇ ਛੱਡ ਕੇ ਮੁਲਜ਼ਮ ਫਰਾਰ ਹੋ ਗਏ, ਕੁੜੀ ਕਿਸੇ ਤਰਾਂ ਘਰ ਪੁੱਜੀ, ਪੁਲਿਸ ਪਹਿਲਾਂ ਹੀ ਪੀੜਤਾ ਦੀ ਮਾਂ ਵਲੋਂ ਦਰਜ ਕਰਵਾਈ ਗੁਮਸ਼ੁਦਗੀ ਰਿਪੋਰਟ ਦੇ ਅਧਾਰ ‘ਤੇ ਕੁੜੀ ਦੀ ਭਾਲ ਕਰ ਰਹੀ ਸੀ, ਹੁਣ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ, ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਕੁੜੀ ਬੇਹੱਦ ਸਦਮੇ ਵਿੱਚ ਹੈ।