• Home »
  • ਅਪਰਾਧ
  • » ਰੇਪ ਕੇਸ ‘ਚ ਫਸਾਉਣ ਦੀ ਧਮਕੀ ਤੋਂ ਦੁਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ

ਰੇਪ ਕੇਸ ‘ਚ ਫਸਾਉਣ ਦੀ ਧਮਕੀ ਤੋਂ ਦੁਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ

-ਪੰਜਾਬੀਲੋਕ ਬਿਊਰੋ
ਸੰਗਰੂਰ ਜ਼ਿਲੇ ਦੇ ਪਿੰਡ ਬੱਲਰਾਂ ਦੇ 37-38 ਸਾਲ ਦੇ ਮੱਖਣ ਸਿੰਘ ਨੇ ਰੇਪ ਕੇਸ ਵਿੱਚ ਝੂਠਾ ਫਸਾਉਣ ਦੀ ਮਿਲ ਰਹੀ ਧਮਕੀ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਨਿਗਲ ਕੇ ਜਾਨ ਦਿੱਤੀ। ਖੁਦਕੁਸ਼ੀ ਨੋਟ ਵਿੱਚ ਉਸ ਨੇ ਇਕ ਡਾਕਟਰ ਤੇ ਕੁਝ ਔਰਤਾਂ ‘ਤੇ ਦੋਸ਼ ਲਾਇਆ ਕਿ ਸਭ ਉਸ ਨੂੰ ਪਿਸਤੌਲ ਦੀ ਨੋਕ ‘ਤੇ ਧਮਕਾਅ ਕੇ ਪੈਸੇ ਬਟੋਰ ਰਹੇ ਸਨ ਤੇ ਰੇਪ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ। ਉਸ ਨੇ ਚੀਮਾ ਪਿੰਡ ਦੇ ਇਕ ਧਾਰਮਿਕ ਸਥਾਨ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਇਥੇ ਅਨੈਤਿਕ ਕੰਮ ਹੁੰਦੇ ਨੇ, ਉਕਤ ਔਰਤਾਂ ਧੰਦੇ ਵਿੱਚ ਸ਼ਾਮਲ ਨੇ, ਉਹ ਵੀ ਇਹਨਾਂ ਔਰਤਾਂ ਦਾ ਸ਼ਿਕਾਰ ਹੋ ਗਿਆ ਸੀ, ਮ੍ਰਿਤਕ ਨੇ ਆਪਣਾ ਖੁਦਕੁਸ਼ੀ ਨੋਟ ਐਸ ਜੀ ਪੀ ਸੀ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਤੱਕ ਪੁਚਾਉਣ ਦੀ ਵੀ ਅਰਜੋਈ ਲਿਖੀ ਤਾਂ ਜੋ ਉਹ ਧਾਰਮਿਕ ਸਥਾਨ ਵਿੱਚ ਹੁੰਦੇ ਦੇਹ ਵਪਾਰ ਦੇ ਧੰਦੇ ਖਿਲਾਫ ਐਕਸ਼ਨ ਲੈ ਸਕਣ। 7-8 ਸਾਲ ਦੇ ਦੋ ਪੁੱਤਾਂ ਦਾ ਬਾਪ ਮੱਖਣ ਆਪਣਾ ਟਰਾਲਾ ਚਲਾ ਕੇ ਪਰਿਵਾਰ ਪਾਲਦਾ ਸੀ, ਕਿ ਇਕ ਗੈਂਗ ਦਾ ਸ਼ਿਕਾਰ ਹੋ ਗਿਆ, ਫਿਲਹਾਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।