• Home »
  • ਅਪਰਾਧ
  • » ਛੇਤੀ ਕੇਸ ਦਾ ਨਿਬੇੜਾ ਚਾਹੁੰਦੈ ਆਸਾਰਾਮ

ਛੇਤੀ ਕੇਸ ਦਾ ਨਿਬੇੜਾ ਚਾਹੁੰਦੈ ਆਸਾਰਾਮ

-ਪੰਜਾਬੀਲੋਕ ਬਿਊਰੋ
ਨਬਾਲਗ ਬੱਚੀ ਨਾਲ ਆਪਣੇ ਹੀ ਆਸ਼ਰਮ ਵਿੱਚ ਰੇਪ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਧ ਆਸਾਰਾਮ ਦੇ ਕੇਸ ਦੀ ਕੱਲ ਜੋਧਪੁਰ ਕੋਰਟ ਵਿੱਚ ਸੁਣਵਾਈ ਸੀ, ਪੇਸ਼ ਹੋਏ ਆਸਾਰਾਮ ਨੂੰ ਪੱਤਰਕਾਰਾਂ ਨੇ ਜ਼ਮਾਨਤ ਬਾਰੇ ਸਵਾਲ ਕੀਤਾ ਤਾਂ ਆਸਾਰਾਮ ਕਹਿੰਦਾ-ਹੁਣ ਤਾਂ ਦੋ ਤਿੰਨ ਗਵਾਹ ਹੀ ਰਹਿ ਗਏ, ਹੁਣ ਜ਼ਮਾਨਤ ਦਾ ਕੀ ਕਰਨੈ, ਉਂਞ ਵੀ ਝੂਠੇ ਦੋਸ਼ ਝੱਲ ਰਿਹਾਂ, ਕਦੇ ਹੜਤਾਲ ਹੋ ਜਾਂਦੀ ਐ, ਕਦੇ ਗਵਾਹ ਨਹੀਂ ਆਉਂਦੇ, ਨਹੀਂ ਤਾਂ ਹੁਣ ਤੱਕ ਕੇਸ ਨਿੱਬੜ ਜਾਣਾ ਸੀ। ਆਸਾਰਾਮ ਦੇ ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ ਹੋਣੀ ਹੈ।