• Home »
  • ਅਪਰਾਧ
  • » ਇਲਾਜ ਦੇ ਬਹਾਨੇ ਤਾਂਤਰਿਕ ਵਲੋਂ ਨਬਾਲਗ ਨਾਲ ਰੇਪ

ਇਲਾਜ ਦੇ ਬਹਾਨੇ ਤਾਂਤਰਿਕ ਵਲੋਂ ਨਬਾਲਗ ਨਾਲ ਰੇਪ

-ਪੰਜਾਬੀਲੋਕ ਬਿਊਰੋ
ਯੂ ਪੀ ਦੇ ਗੋਂਡਾ ਵਿੱਚ ਇਕ ਬਿਮਾਰ ਕੁੜੀ ਦੇ ਇਲਾਜ ਦੇ ਬਹਾਨੇ ਤਾਂਤਰਿਕ ਨੇ ਹਫਤਾ ਭਰ ਬਲਾਤਕਾਰ ਕੀਤਾ। ਕੁੜੀ ਦੀ ਮਾਸੀ ਉਸ ਨੂੰ ਇਲਾਜ ਲਈ ਵੱਡੀ ਮਾਨਤਾ ਵਾਲੇ ਸਾਧ ਕੋਲ ਲੈ ਕੇ ਗਈ, ਤਾਂ ਸਾਧ ਨੇ ਕੁੜੀ ਦਾ ਇਕੱਲੀ ਦਾ ਝਾੜਫੂਕ ਕਰਨ ਲਈ ਕਹਿ ਕੇ ਕੁੜੀ ਨੂੰ ਆਸ਼ਰਮ ਵਿੱਚ ਰੱਖ ਲਿਆ ਤੇ ਬਿਮਾਰੀ ਦੀ ਦਵਾ ਦੇ ਬਹਾਨੇ ਸ਼ਰਾਬ ਪਿਲਾਈ, ਜਦ ਕੁੜੀ ਸੁੱਧ ਬੁੱਧ ਖੋਹ ਬੈਠੀ ਤਾਂ ਸਾਧ ਨੇ ਉਸ ਦੀ ਪੱਤ ਤਾਰ ਤਾਰ ਕਰ ਦਿੱਤੀ, ਜਦਵੀ ਕੁੜੀ ਨੂੰ ਹੋਸ਼ ਆਉਂਦੀ, ਸਾਧ ਦਵਾ ਦੇ ਬਾਹਨੇ ਉਸੇ ਵੇਲੇ ਸ਼ਰਾਬ ਪਿਲਾ ਦਿੰਦਾ, ਹਫਤਾ ਭਰ ਇਹ ਸਿਲਸਿਲਾ ਚੱਲਦਾ ਰਿਹਾ, ਕੁੜੀ ਨੇ ਸ਼ਰਾਬ ਪੀਣ ਤੋਂ ਮਨਾ ਕਰ ਦਿੱਤਾ ਤੇ ਓਥੋਂ ਘਰ ਭੱਜ ਆਈ, ਮਾਂ ਨੂੰ ਸਾਰੀ ਵਿਥਿਆ ਦੱਸੀ, ਮਾਮਲਾ ਪੁਲਿਸ ਕੋਲ ਗਿਆ, ਪੁਲਿਸ ਨੇ ਕੁੜੀ ਦਾ ਮੈਡੀਕਲ ਕਰਵਾਇਆ, ਤੇ ਕੇਸ ਦਰਜ ਕਰਕੇ ਢੌਂਗੀ ਸਾਧ ਨੂੰ ਗਿਰਫਤਾਰ ਕਰ ਲਿਆ।