• Home »
  • ਅਪਰਾਧ
  • » ਵਿਆਹ ਤੋਂ ਮਨਾ ਕਰਨ ‘ਤੇ ਪ੍ਰੇਮਿਕਾ ਦਾ ਕਤਲ

ਵਿਆਹ ਤੋਂ ਮਨਾ ਕਰਨ ‘ਤੇ ਪ੍ਰੇਮਿਕਾ ਦਾ ਕਤਲ

-ਪੰਜਾਬੀਲੋਕ ਬਿਊਰੋ
ਹਿਸਾਰ ਵਿੱਚ ਸਿਰ ਫਿਰੇ ਪ੍ਰੇਮੀ ਨੇ ਵਿਆਹ ਤੋਂ ਮਨਾ ਕਰਨ ‘ਤੇ ਪ੍ਰੇਮਿਕਾ ਦਾ ਗਲਾ ਵੱਢ ਦਿੱਤਾ। ਕੱਲ ਇਹ ਪ੍ਰੇਮੀ ਜੋੜਾ ਇਕ ਕੈਫੇ ਵਿੱਚ ਗਿਆ, ਜਿੱਥੇ ਨਵੀਨ ਨਾਮ ਦੇ ਮੁੰਡੇ ਨੇ ਆਪਣੀ ਪ੍ਰੇਮਿਕਾ ਪੂਜਾ ਮੂਹਰੇ ਵਿਆਹ ਦਾ ਪ੍ਰਸਤਾਵ ਰੱਖਿਆ, ਪਰ ਕੁੜੀ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਗੁੱਸੇ ਵਿੱਚ ਆਏ ਨਵੀਨ ਨੇ ਪਹਿਲਾਂ ਹੀ ਆਪਣੇ ਨਾਲ ਲਿਆਂਦੇ ਤੇਜ਼ਧਾਰ ਚਾਕੂ ਨਾਲ ਪੂਜਾ ਦਾ ਗਲ਼ ਰੇਤ ਦਿੱਤਾ, ਕੁੜੀ ਦੀ ਥਾਏਂ ਮੌਤ ਹੋ ਗਈ।