• Home »
  • ਅਪਰਾਧ
  • » ਖਾੜਕੂ ਹਰਮਿੰਦਰ ਮਿੰਟੂ ਕਈ ਕੇਸਾਂ ‘ਚੋਂ ਬਰੀ

ਖਾੜਕੂ ਹਰਮਿੰਦਰ ਮਿੰਟੂ ਕਈ ਕੇਸਾਂ ‘ਚੋਂ ਬਰੀ

-ਪੰਜਾਬੀਲੋਕ ਬਿਊਰੋ
ਪਟਿਆਲਾ ਦੇ ਐਡੀਸ਼ਨ ਸੈਸ਼ਨਜ਼ ਜੱਜ ਰਵਦੀਪ ਸਿੰਘ ਹੁੰਦਲ ਨੇ ਹਰਮਿੰਦਰ ਸਿੰਘ ਮਿੰਟੂ ਨੂੰ ਐਫ.ਆਈ.ਆਰ. ਨੰ: 17/2010 ਅਧੀਨ ਧਾਰਾ 3/4/5 ਧਮਾਕਾਖੇਜ਼ ਸਮੱਗਰੀ ਐਕਟ, 25 ਅਸਲਾ ਐਕਟ, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 11, 13, 16, 17, 18, 20, ਥਾਣਾ ਸਦਰ, ਨਾਭਾ ਦੇ ਕੇਸ ਵਿਚੋਂ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਬਾਬਾ ਬਖਸ਼ੀਸ਼ ਸਿੰਘ, ਜਸਵੀਰ ਸਿੰਘ ਜੱਸਾ ਮਾਣਕੀ, ਹਰਜੰਤ ਸਿੰਘ ਬਿਜਲੀਵਾਲ ਤੇ ਹਕੀਕਤ ਰਾਏ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ  ਹਰਮਿੰਦਰ ਸਿੰਘ ਮਿੰਟੂ ਨੂੰ ‘ਭਗੌੜਾ’ ਕਰਾਰ ਦਿੱਤਾ ਗਿਆ ਸੀ। ਬਾਅਦ ਵਿਚ ਬਾਬਾ ਬਖਸ਼ੀਸ਼ ਸਿੰਘ ਤੇ ਹਕੀਕਤ ਰਾਏ ਇਸ ਕੇਸ ਵਿਚੋਂ ਬਰੀ ਹੋਏ ਅਤੇ ਜਸਵੀਰ ਸਿੰਘ ਜੱਸਾ ਮਾਣਕੀ ਅਤੇ ਹਰਜੰਤ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਸ. ਬਰਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਮਿੰਟੂ ਨੂੰ ਇਸ ਕੇਸ ਵਿਚ 12 ਦਸੰਬਰ 2014 ਨੂੰ ਸਕਿਉਰਿਟੀ ਜੇਲ ਨਾਭਾ ਤੋਂ ਲਿਆ ਕੇ ਗ੍ਰਿਫਤਾਰੀ ਪਾਈ ਗਈ ਸੀ ਅਤੇ ਮਿੰਟੂ ਪਾਸੋਂ ਇਸ ਕੇਸ ਵਿਚ ਨਾ ਤਾਂ ਕੋਈ ਬਰਾਮਦਗੀ ਹੋਈ ਸੀ ਅਤੇ ਨਾ ਹੀ ਪਹਿਲਾਂ ਸਜ਼ਾ ਪ੍ਰਾਪਤ ਬੰਦਿਆਂ ਨਾਲ ਕੋਈ ਸਬੰਧ ਸਾਬਤ ਹੋਇਆ ਹੈ।ਵਕੀਲ ਸ. ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਿੰਟੂ ਦੇ 3 ਕੇਸ ਬਰੀ ਹੋ ਚੁੱਕੇ ਹਨ, 4 ਕੇਸਾਂ ਵਿਚੋਂ ਜ਼ਮਾਨਤ ਮਿਲ ਚੁੱਕੀ ਹੈ। ਪਟਿਆਲਾ ਵਿਚ ਪਹਿਲਾਂ ਐਫ.ਆਈ.ਆਰ. ਨੰ: 7/2010 ਥਾਣਾ ਸਦਰ ਨਾਭਾ ਦਾ ਕੇਸ ਪਹਿਲਾਂ ਹੀ ਬਰੀ ਹੋ ਚੁੱਕਾ ਹੈ ਅਤੇ ਹੁਣ ਪਟਿਆਲਾ ਵਿਚ ਕੇਵਲ ਇਕ ਕੇਸ ਨਵੰਬਰ 2016 ਦਾ ਨਾਭਾ ਜੇਲ ਬਰੇਕ ਕੇਸ ਹੀ ਵਿਚਾਰ ਅਧੀਨ ਹੈ।