• Home »
  • ਅਪਰਾਧ
  • » ਕੁੜੀ ਦੀ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਮੰਗੀ ਫਿਰੌਤੀ

ਕੁੜੀ ਦੀ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਮੰਗੀ ਫਿਰੌਤੀ

-ਪੰਜਾਬੀਲੋਕ ਬਿਊਰੋ
ਜਗਰਾਓਂ ਵਿੱਚ ਇਕ ਨਿੱਜੀ ਸਕੂਲ ਦੀ ਨਬਾਲਗ ਵਿਦਿਆਰਥਣ ਦੇ ਸਹਿਪਾਠੀਆਂ ਨੇ ਕੁੜੀ ਦੀ ਫੋਟੋ ਖਿੱਚੀ ਤੇ ਫੇਰ ਉਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਕੁੜੀ ਦੇ ਪਿਤਾ ਤੋਂ ਚਾਰ ਲੱਖ ਰੁਪਏ ਦੀ ਫਿਰੌਤੀ ਮੰਗੀ। ਪੁਲਿਸ ਨੇ ਚਾਰ ਮੁਲਜ਼ਮਾਂ ਦੀ  ਪਛਾਣ ਦੱਸੀ, ਦੋ ਨਬਾਲਗ ਕੁੜੀ ਦੇ ਸਹਿਪਾਠੀ ਹਨ, ਇਕ ਪੈਟਰੋਲ ਪੰਪ ਮਾਲਕ ਦਾ ਫਰਜ਼ੰਦ ਹੈ, ਜੀਹਦੇ ‘ਤੇ ਪਹਿਲਾਂ ਵੀ ਕਈ ਕੇਸ ਦਰਜ ਹਨ, ਇਕ ਕਬਾੜੀਏ ਦਾ ਮੁੰਡਾ ਹੈ। ਇਕ ਮੁੰਡੇ ਨੇ ਆਪਣੇ ਫੋਨ ‘ਤੇ ਮੋਬਾਇਲ ਐਪ ਡਾਊਨਲੋਡ ਕੀਤੀ ਹੋਈ ਸੀ, ਜਿਸ ਜ਼ਰੀਏ ਲੋਕਲ ਨੰਬਰ ਤੋਂ ਇੰਟਰਨੈਸ਼ਨਲ ਨੰਬਰ ਦੀ ਕਾਲ ਕਰਕੇ ਕੁੜੀ ਦੇ ਪਿਤਾ ਤੋਂ ਪੈਸੇ ਮੰਗੇ ਜਾ ਰਹੇ ਸਨ, ਪੁਲਿਸ ਵੀ ਇਸ ਤਕਨੀਕ ਤੋਂ ਹੱਕੀ ਬੱਕੀ ਰਹਿ ਗਈ ਹੈ। ਸਭ ਨੂੰ ਗਿਰਫਤਾਰ ਕਰ ਲਿਆ ਹੈ, ਪੈਟਰੋਲ ਪੰਪ ਮਾਲਕ ਦਾ ਫਰਜੰਦ ਪ੍ਰੈਸ ਕਾਨਫਰੰਸ ਵਿੱਚ ਕਹਿੰਦਾ ਮਜ਼ਾਕ ਮਜ਼ਾਕ ‘ਚ ਸਭ ਕੁਝ ਹੋ ਗਿਆ, ਛੱਡੋ ਪਰਾਂ ਮਿੱਟੀ ਪਾਓ..
ਪਰ ਪੁਲਿਸ ਦੇ ਉਚ ਅਧਿਕਾਰੀਆਂ ਨੇ ਮਾਮਲਾ ਆਪਣੇ ਹੱਥਾਂ ਵਿੱਚ ਲਿਆ ਹੋਇਆ ਹੈ।