• Home »
  • ਅਪਰਾਧ
  • » ਬੀਜੇਪੀ ਲੀਡਰ ਵਲੋਂ ਨਬਾਲਗ ਕੁੜੀ ਨਾਲ ਰੇਪ, ਬੱਚੀ ਗਰਭਵਤੀ

ਬੀਜੇਪੀ ਲੀਡਰ ਵਲੋਂ ਨਬਾਲਗ ਕੁੜੀ ਨਾਲ ਰੇਪ, ਬੱਚੀ ਗਰਭਵਤੀ

-ਪੰਜਾਬੀਲੋਕ ਬਿਊਰੋ
ਬੀਜੇਪੀ ਲੀਡਰ ਨੇ ਨਬਾਲਗ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਬੱਚੀ ਗਰਭਵਤੀ.. ਮਾਮਲਾ ਯੂ ਪੀ ਦੇ ਮਹੋਬਾ ਜ਼ਿਲੇ ਦਾ ਹੈ, ਜਿੱਥੇ ਭਾਜਪਾ ਨੇਤਾ ਹੇਮੂ ਰਾਜਾ ਨੇ ਅੱਠਵੀਂ ਜਮਾਤ ‘ਚ ਪੜਦੀ ਨਬਾਲਗ ਬੱਚੀ ਨਾਲ ਰੇਪ ਕੀਤਾ, ਅਸ਼ਲੀਲ ਵੀਡੀਓ ਬਣਾਈ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੰਜ ਮਹੀਨੇ ਰੇਪ ਕਰਦਾ ਰਿਹਾ, ਇਸ ਕੁਕਰਮ ਵਿੱਚ ਭਾਜਪਾ ਨੇਤਾ ਦੀ ਮਾਂ ਨੇ ਵੀ ਉਸ ਦੀ ਸਾਥ ਦਿੱਤਾ। ਪੀੜਤ ਕੁੜੀ ਗਰਭਵਤੀ ਹੋ ਗਈ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ, ਪੀੜਤਾ ਦਾ ਪਰਿਵਾਰ ਐਸ ਪੀ ਕੋਲ ਪੇਸ਼ ਹੋਇਆ ਤੇ ਮੁਲਜ਼ਮ ਨੇਤਾ ਖਿਲਾਫ ਕਾਰਵਾਈ ਦੀ ਮੰਗ ਕੀਤੀ, ਪੁਲਿਸ ਨੇ ਕੁੜੀ ਦਾ ਮੈਡੀਕਲ ਕਰਵਾ ਕੇ ਭਾਜਪਾ ਨੇਤਾ ਤੇ ਉਹਦੀ ਮਾਂ ਖਿਲਾਫ ਕੇਸ ਦਰਜ ਕਰਕੇ ਦੋਵਾਂ ਨੂੰ ਗਿਰਫਤਾਰ ਕਰ ਲਿਆ।