• Home »
  • ਅਪਰਾਧ
  • » ਗੈਂਗਸਟਰ ਗਾਂਧੀ ਦੇ ਭਾਈ ਦੇ ਕਤਲ ਦੀ ਜ਼ਿਮੇਵਾਰੀ ਰਵੀ ਸਰਪੰਚ ਗਰੁੱਪਨੇ ਲਈ

ਗੈਂਗਸਟਰ ਗਾਂਧੀ ਦੇ ਭਾਈ ਦੇ ਕਤਲ ਦੀ ਜ਼ਿਮੇਵਾਰੀ ਰਵੀ ਸਰਪੰਚ ਗਰੁੱਪਨੇ ਲਈ

-ਪੰਜਾਬੀਲੋਕ ਬਿਊਰੋ
ਬੀਤੇ ਦਿਨ ਖੰਨਾ ਨੇੜੇ ਵਿੱਚ ਆਪਣੇ ਖ਼ੇਤਾਂ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ ਦੇ ਕਤਲ ਦੀ ਜਿੰਮੇਵਾਰੀ ਰਵੀ ਸਰਪੰਚ ਗਰੁੱਪ ਨੇ ਲੈ ਲਈ ਹੈ। ਪੁਲਿਸ ਜਦ ਇਸ ਕੇਸ ਨੂੰ ਹੱਲ ਕਰਨ ਲਈ ਸੀ.ਸੀ.ਟੀ.ਵੀ. ਆਦਿ ਦੀ ਫੁਟੇਜ ਤਲਾਸ਼ ਕੇ ਮਾਮਲੇ ਦੀ ਤਹਿ ਤਕ ਪਹੁੰਚਣ ਦਾ ਯਤਨ ਕਰ ਰਹੀ ਹੈ ਰਵੀ ਸਰਪੰਚ ਗਰੁੱਪ ਵੱਲੋਂ ਗੁਰਜੋਤ ਗਰਚਾ ਨੇ ਸਾਹਮਣੇ ਆਉਂਦਿਆ ਕਿਹਾ ਹੈ ਕਿ ਇਸ ਕਤਲ ਵਿਚ ਉਹਦਾ ਅਤੇ ਰਿੰਦਾ ਸੰਧੂ ਦਾ ਰੋਲ ਹੈ, ਕਿਸੇ ਹੋਰ ਦਾ ਨਹੀਂ।
ਆਪਣੇ ਫ਼ੇਸਬੁੱਕ ਅਕਾਊਂਟ ‘ਤੇ ਜਿੰਮੇਵਾਰੀ ਕਬੂਲਦਿਆਂ ਗੁਰਜੋਤ ਗਰਚਾ ਨੇ ਕਿਹਾ ਹੈ ਕਿ ‘ਮੈਂ ਸਭ ਨੂੰ ਦੱਸਣਾ ਚਾਹੁਣਾ ਇਹ ਜਿਹੜਾ ਮਿੰਦੀ ਦਾ ਮਰਡਰ ਹੋਇਆ ਇਹਦੇ ਵਿਚ ਮੇਰਾ ਤੇ ਮੇਰੇ ਵੀਰ ਰਿੰਦਾ ਸੰਧੂ ਦਾ ਰੋਲ ਐ। ਹ ਮੈਂ ਪੁਲਿਸ ਨੂੰ ਇਹ ਰਿਕਵੈਸਟ ਕਰਦਾ ਕਿ ਕਿਸੇ ਵੀ ਮੇਰੇ ਯਾਰ ਦੋਸਤ ਨਾਲ ਨਾਜਾਇਜ਼ ਨਾ ਕੀਤੀ ਜਾਵੇ। ਕਿਉਂਕਿ ਜਿਹੜਾ ਮੇਰੇ ‘ਤੇ ਪਹਿਲਾਂ ਪਰਚਾ ਹੋਇਆ ਸੀ ਉਹ ਬਿਲਕੁਲ ਪੁਲਿਸ ਨੇ ਨਾਜਾਇਜ਼ ਦਿੱਤਾ ਸੀ। ਉਹ ਇਕ ਨਾਜਾਇਜ਼ ਪਰਚਾ ਸੀ ਜਿਸ ਨੇ ਮੈਨੂੰ ਨੌਰਮਲ ਲਾਈਫ਼ ਵਿਚ ਵਾਪਸ ਨਹੀਂ ਜਾਣ ਦਿੱਤਾ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਪੁੱਤ ਨਾਲ ਮੇਰੇ ਵਾਂਗ ਹੋਵੇ। ਮਿੰਦੀ ਨੂੰ ਮਾਰਣ ਦਾ ਕਾਰਨ ਸੀ ਕਿ ਉਸਨੇ ਅੱਜ ਤੱਕ ਜਾਂ ਆਵਦੇ ਭਰਾ ਗਾਂਧੀ ਦਾ ਨਾਂਅ ਵਰਤਿਆ ਜਾਂ ਯਾਰ ਵਰਤੇ ਨੇ ਇਹ ਸਭ ਨੂੰ ਪਤਾ।  ਇਸ ਇਨਸਾਨ ਨੇ ਆਵਦੀ ਫਰੀ ਦੀ ਪਬਲਿਸਿਟੀ ਲਈ ਸਕੂਲ ਤੇ ਟਿਊਸ਼ਨਾਂ ਦੇ ਵੀ ਪ੍ਰਧਾਨ ਲਾਏ। ਇਹਨੇ ਇਹ ਨੀ ਸੋਚਿਆ ਕਿ ਮੈਂ ਕਿਸੇ ਦੇ ਬੱਚਿਆਂ ਨੂੰ ਕਿਸ ਰਸਤੇ ਪਾ ਰਿਹਾ ਹਾਂ।
ਜਿਸ ਦਿਨ ਰਵੀ ਬਾਈ ਤੋਂ ਗਲਤੀ ਨਾਲ ਗੋਲੀ ਵੱਜੀ ਇਹਨਾਂ ਨੇ ਉਦੋਂ ਵੀ ਝੂਠਾ ਰੌਲਾ ਪਾਇਆ ਕਿ ਅਸੀਂ ਗਰਚਿਆਂ ਦੇ ਗੋਲੀ ਮਾਰੀ।  ਸੱਚ ਇਹ ਕਿ ਇਹ ਤਾਂ ਗੋਲੀ ਚੱਲੀ ‘ਤੇ ਆਵਦੇ ਨਾਲ ਦੇ ਕਾਲੇ ਨੂੰ ਵੀ ਛੱਡਕੇ ਭੱਜ ਗਏ ਸੀ।
ਜੇ ਕਿਸੇ ਨੂੰ ਮਿੰਦੀ ਦੀ ਮੌਤ ਦਾ ਜ਼ਿਆਦਾ ਹੀ ਦੁੱਖ ਆ ਉਹ ਇਥੇ ਮੈਸੇਜ ਕਰ ਸਕਦਾ। ਉਹਨੂੰ ਵੀ ਜਲਦੀ ਹੀ ਮਿਲ ਲਵਾਂਗੇ।
ਜੁਬਾਨ ਫ਼ਤਹਿ, ਜਹਾਨ ਫ਼ਤਹਿ, ਹਰ ਮੈਦਾਨ ਫ਼ਤਹਿ ਹੇਠਾਂ ਵਲੋਂ (ਰਵੀ ਸਰਪੰਚ) ਲਿਖਿਆ ਗਿਆ ਹੈ। ਪੁਲਿਸ ਫੇਸਬੁੱਕ ਅਕਾਊਂਟ ਦੀ ਡਿਟੇਲ ਵੀ ਖੰਗਾਲ ਰਹੀ ਹੈ।ਖੰਨਾ ਪੁਲਿਸ ਨੇ ਇਸ ਮਾਮਲੇ ਵਿਚ ਜਗਜੀਤ ਸਿੰਘ ਬੁਟਾਹਰੀ, ਗੁਰਜੋਤ ਸਿੰਘ ਗਰਚਾ ਅਤੇ ਇਕ ਹੋਰ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਤੀਸਰੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਹੈ ।