• Home »
  • ਅਪਰਾਧ
  • » ਤੈਨੂੰ ਕਿਹੜੇ ਨੀਂ ਭੜੋਲੇ ਵਿੱਚ ਪਾ ਲਵਾਂ ਮੇਰੀਏ ਮਲੂਕ ਬੱਚੀਏ..

ਤੈਨੂੰ ਕਿਹੜੇ ਨੀਂ ਭੜੋਲੇ ਵਿੱਚ ਪਾ ਲਵਾਂ ਮੇਰੀਏ ਮਲੂਕ ਬੱਚੀਏ..

-ਅਮਨ
12 ਸਾਲਾ ਰੇਪ ਪੀੜਤਾ ਪੰਜ ਮਹੀਨੇ ਦੀ ਗਰਭਵਤੀ
ਚੰਡੀਗੜ ਤੋਂ ਬਾਅਦ ਜਲੰਧਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਨਸ਼ਰ ਹੋਈ ਹੈ, ਜਿੱਥੇ 12 ਸਾਲਾ ਬੱਚੀ ਪੰਜ ਮਹੀਨੇ ਦੀ ਗਰਭਵਤੀ ਹੋ ਗਈ, 47 ਸਾਲਾ ਕਿਰਾਏਦਾਰ ਬੱਚੀ ਨੂੰ ਡਰਾਅ ਧਮਕਾਅ ਕੇ ਡੂਢ ਸਾਲ ਤੋਂ ਰੇਪ ਕਰਦਾ ਆ ਰਿਹਾ ਸੀ। ਬੱਚੀ ਦੇ ਮਾਪੇ ਇਕ ਦੁਕਾਨ ਚਲਾਉਂਦੇ ਨੇ, ਬੱਚੀ ਘਰ ਵਿੱਚ ਇਕੱਲੀ ਹੀ ਹੁੰਦੀ ਸੀ ਜਿਸ ਦਾ ਕਿਰਾਏਦਾਰ ਫਾਇਦਾ ਚੁੱਕਦਾ ਰਿਹਾ। ਮਾਮਲੇ ਦਾ ਪਤਾ ਉਦੋਂ ਲੱਗਿਆ ਜਦ ਬੱਚੀ ਨਹਾ ਰਹੀ ਸੀ ਤਾਂ ਮਾਂ ਅਚਾਨਕ ਬਾਥਰੂਮ ਵਿੱਚ ਚਲੀ ਗਈ ਤੇ ਬੱਚੀ ਦਾ ਵਧਿਆ ਪੇਟ ਦੇਖ ਕੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਤੁਰੰਤ ਉਸ ਦੀ ਡਾਕਰਟੀ ਜਾਂਚ ਕਰਵਾਈ ਗਈ, ਉਸ ਦੇ ਪੰਜ ਤੋਂ ਛੇ ਮਹੀਨੇ ਦੀ ਗਰਭਵਤੀ ਹੋਣ ਦੀ ਰਿਪੋਰਟ ਆਈ ਹੈ। ਤੁਰੰਤ ਪੁਲਿਸ ਕੋਲ ਮਾਮਲਾ ਪੁਚਾਇਆ ਗਿਆ, ਮੁਲਜ਼ਮ 47 ਸਾਲਾ ਸੁਦਰਸ਼ਨ ਨਾਥ ਖਿਲਾਫ ਕੇਸ ਦਰਜ ਕਰਕੇ ਗਿਰਫਤਾਰ ਕਰ ਲਿਆ ਗਿਆ ਹੈ। ਬੱਚੀ ਦਾ ਗਰਭਪਾਤ ਹੋਣ ਦਾ ਸਮਾਂ ਨਿਕਲ ਚੁੱਕਿਆ ਹੈ, ਪਰ ਕੋਰਟ ਦੀ ਮਦਦ ਲਈ ਜਾ ਸਕਦੀ ਹੈ।
ਪਹਿਲਾਂ ਚੰਡੀਗੜ ਦੀ 10 ਸਾਲ ਦੀ ਬੱਚੀ ਦੇ ਗਰਭਵਤੀ ਹੋਣ ‘ਤੇ ਕੋਰਟ ਨੇ 7 ਮਹੀਨੇ ਦੇ ਭਰੂਣ ਦੇ ਗਰਭਪਾਤ ਦੀ ਇਜਾਜ਼ਤ ਨਹੀਂ ਦਿੱਤੀ, ਕਿਉਂਕਿ ਬੱਚੀ ਦੀ ਜਾਨ ਨੂੰ ਖਤਰਾ ਹੈ।
ਫੁੱਫੜ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਰੇਪ
ਬਟਾਲਾ ਵਿੱਚ ਫੁੱਫੜ ਨੇ ਆਪਣੀ 18 ਸਾਲਾ ਭਤੀਜੀ ਨਾਲ ਦੋਸਤਾਂ ਨਾਲ ਮਿਲ ਕੇ ਗੈਂਗਰੇਪ ਕੀਤਾ। ਦੋਸਤਾਂ ਨਾਲ ਫੁੱਫੜ ਸਹੁਰੇ ਘਰ ਆਇਆ, ਘਰ ਵਿੱਚਭਤੀਜੀ ਇਕੱਲੀ ਸੀ ਤਾਂ ਭਤੀਜੀ ਨੂੰ ਕੋਈ ਨਸ਼ਾ ਖਵਾ ਕੇ ਬੇਹੋਸ਼ ਕਰ ਦਿੱਤਾ ਤੇ ਹਵਸ ਦਾ ਸ਼ਿਕਾਰ ਬਣਾਇਆ , ਕੁੱਟਮਾਰ ਵੀ ਕੀਤੀ ਤੇ ਕਿਸੇ ਨੂੰ ਦੱਸਣ ‘ਤੇ ਸਾਰੇ ਟੱਬਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ, ਪਰਿਵਾਰ ਦੇ ਘਰ ਆਉਣ ‘ਤੇ ਕੁੜੀ ਨੇ ਸਭ ਕੁਝ ਦੱਸਿਆ, ਪੁਲਿਸ ਕੋਲ ਮਾਮਲਾ ਗਿਆ, ਮੈਡੀਕਲ ਰਿਪੋਰਟ ਵਿੱਚ ਗੈਂਗਰੇਪ ਦੀ ਪੁਸ਼ਟੀ ਹੋ ਗਈ ਹੈ, ਮੁਲਜ਼ਮ ਫਰਾਰ ਹਨ।
ਛੇੜਛਾੜ ਦਾ ਵਿਰੋਧ ਕਰਨ ‘ਤੇ ਕੁੜੀ ਦਾ ਕਤਲ
ਯੂ ਪੀ ਦੇ ਬਾਂਸਡੀ ਰੋਡ ਵਿਖੇ ਪੈਂਦੇ ਪਿੰਡ ਬਜਹਾਂ ਦੀ 11ਵੀਂ ਜਮਾਤ ਦੀ ਵਿਦਿਆਰਥਣ ਨਾਲ  ਸਕੂਲ ਆਉਂਦੀ ਜਾਂਦੀ ਨਾਲ ਕੁਝ ਮਸ਼ਟੰਡੇ ਛੇੜਖਾਨੀ ਕਰਦੇ ਸਨ, ਕੁੜੀ ਵਿਰੋਧ ਕਰਦੀ ਤੇ ਪਰਿਵਾਰ ਨੂੰ ਸ਼ਿਕਾਇਤ ਕੀਤੀ ਪਰਿਵਾਰ ਨੇ ਆ ਕੇ ਮੁੰਡਿਆਂ ਨੂੰ ਵਰਜਿਆ, ਤਾਂ ਬੀਤੇ ਮੰਗਲਵਾਰ 8 ਅਗਸਤ ਨੂੰ ਕੁੜੀ ਦਾ ਗਲਾ ਚਾਕੂ ਨਾਲ ਚੀਰ ਦਿੱਤਾ, ਕੁੜੀ ਦੀ ਥਾਏਂ ਮੌਤ ਹੋ ਗਈ, ਇਲਾਕੇ ਵਿੱਚ ਲੋਕ ਰੋਹ ਭੜਕਿਆ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਪਈ, ਮਾਮਲੇ ਦਾ ਮੁੱਖ ਮੁਲਜ਼ਮ ਪੰਚਾਇਤ ਮੁਖਈ ਤੇ ਭਾਜਪਾ ਨੇਤਾ ਦਾ ਫਰਜ਼ੰਦ ਹੈ, ਜਿਸ ਨੂੰ ਲੋਕ ਰੋਹ ਦੇ ਡਰੋਂ ਗਿਰਫਤਾਰ ਕਰ ਲਿਆ ਗਿਆ, ਉਸ ਦਾ ਇਸ ਕਾਰੇ ਵਿੱਚ ਸਾਥ ਦੇਣ ਵਾਲੇ ਵੀ ਉਸ ਦੇ ਚਾਚੇ ਤਾਏ ਦੇ ਪੁੱਤ ਭਰਾ ਹੀ ਹਨ।
ਪਿਓ ਦਾਜ ਖਾਤਰ ਕਰਜ਼ਾ ਨਾ ਚੁੱਕੇ, ਧੀ ਨੇ ਕੀਤੀ ਖੁਦਕੁਸ਼ੀ
ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ‘ਚ 12ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਪਿਤਾ ਨੂੰ ਲਿਖੇ ਸੁਸਾਈਡ ਨੋਟ ‘ਚ 18 ਸਾਲਾ ਕੁੜੀ ਨੇ ਕਿਹਾ ਕਿ ਉਹ ਆਪਣੀ ਜਾਨ ਇਸ ਕਰਕੇ ਦੇ ਰਹੀ ਹੈ ਕਿ ਉਸ ਦੇ ਪਿਤਾ ਨੂੰ ਆਪਣੀ ਜਾਨ ਨਾ ਦੇਣੀ ਪਏ ਕਿਉਂਕਿ ਪਿਛਲੇ ਸਾਲ ਉਸ ਦੇ ਪਿਤਾ ਨੇ ਉਸ ਦੀ ਵੱਡੀ ਭੈਣ ਦੇ ਵਿਆਹ ਲਈ ਕਰਜ਼ਾ ਚੁੱਕਿਆ ਸੀ, ਜੋ ਮੋੜ ਨਹੀਂ ਹੋਇਆ,. ਐਤਕੀਂ ਫਸਲ ਵੀ ਨਹੀਂ ਹੋਈ, ਚਾਚਾ ਹੀ ਫਸਲ ਬਰਬਾਦ ਹੋਣ ਕਰਕੇ ਖੁਦਕੁਸ਼ੀ ਕਰ ਗਿਆ ਹੈ, ਪਿਤਾ ਨੂੰ ਉਸ ਦੇ ਵਿਆਹ ਦਾ ਫਿਕਰ ਹੈ। ਮੈਨੂੰ ਡਰ ਹੈ ਕਿ ਮੇਰੇ ਵਿਆਹ ‘ਤੇ ਪਿਤਾ ਹੋਰ ਕਰਜ਼ਾ ਚੁੱਕੇਗਾ,.  ਤੇ ਨਾ ਮੋੜ ਸਕਣ ‘ਤੇ ਉਹ ਵੀ ਖੁਦਕੁਸ਼ੀ ਕਰ ਲਵੇਗਾ।
ਇਸ ਲਈ ਮੈਂ ਆਪਣੀ ਹੀ ਜਾਨ ਦੇ ਰਹੀ ਹਾਂ।