ਗੋਲ਼ੀ ਮਾਰ ਕੇ ਸੁਨਿਆਰਾ ਲੁੱਟਿਆ

-ਪੰਜਾਬੀਲੋਕ ਬਿਊਰੋ
ਪੁਲਿਸ ਦੇ ਚੁਸਤ ਦਰੁਸਤ ਸੁਰੱਖਿਆ ਪ੍ਰਬੰਧਾਂ ਨੂੰ ਚਾਕ ਕਰਕੇ ਝਬਾਲ ਹਲਕੇ ਦੇ ਕਸਬਾ ਢੰਡ ਵਿਖੇ ਚਾਰ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ‘ਤੇ ਦਿਨ ਦਿਹਾੜੇ ਧਾਵਾ ਬੋਲ ਦਿੱਤਾ ਤੇ ਦੁਕਾਨ ਦੇ ਮਾਲਕ ਅਮਰਜੀਤ ਸਿੰਘ ਕਪਤਾਨ ਦੀ ਲੱਤ ਵਿਚ ਗੋਲ਼ੀ ਮਾਰ ਕੇ ਦਿਨ ਦਿਹਾੜੇ 48 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।