• Home »
  • ਅਪਰਾਧ
  • » ਗੈਂਗਰੇਪ ਦਾ ਵਿਰੋਧ ਕਰਨ ‘ਤੇ ਕੁੜੀ ਡੀਜ਼ਲ ਪਾ ਕੇ ਸਾੜੀ

ਗੈਂਗਰੇਪ ਦਾ ਵਿਰੋਧ ਕਰਨ ‘ਤੇ ਕੁੜੀ ਡੀਜ਼ਲ ਪਾ ਕੇ ਸਾੜੀ

-ਪੰਜਾਬੀਲੋਕ ਬਿਊਰੋ
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਭਿੰਡੀ ਨੈਨ ਵਿੱਚ ਗੈਂਗਰੇਪ ਕਰਨ ਦਾ ਵਿਰੋਧ ਕਰਨ ਵਾਲੀ 18 ਸਾਲਾ ਲੜਕੀ ਦਾ ਕਤਲ ਕਰਨ ਦੀ ਨੀਅਤ ਨਾਲ ਉਸ ‘ਤੇ ਡੀਜ਼ਲ ਪਾ ਕੇ ਅੱਗ ਲਾ ਦਿੱਤੀ ਗਈ। ਇਸ ਮਾਮਲੇ ‘ਚ ਥਾਣਾ ਭਿੰਡੀਸੈਦਾ ਦੀ ਪੁਲਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਹੈ। ਪੀੜਤਾ ਗੁਰੂ ਨਾਨਕ ਦੇਵ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਬੀਤੀ ਸ਼ਾਮ ਉਸ ਦੇ ਮਾਂ-ਬਾਪ ਬਾਹਰ ਗਏ ਹੋਏ ਸਨ ਤੇ ਉਹ ਘਰ ‘ਚ ਇਕੱਲੀ ਸੀ, ਇਸ ਦੌਰਾਨ ਉਕਤ ਮੁਲਜ਼ਮ ਜ਼ਬਰਦਸਤੀ ਉਸ ਦੇ ਘਰ ‘ਚ ਦਾਖਲ ਹੋਏ ਤੇ ਉਸ ਨਾਲ ਸਮੂਹਿਕ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਵਲੋਂ ਵਿਰੋਧ ਕਰਨ ‘ਤੇ ਮੁਲਜ਼ਮ ਉਸ ਨੂੰ ਘਰ ‘ਚ ਘਸਟੀਦੇ ਰਹੇ। ਤੇ ਫੇਰ ਉਸ ‘ਤੇ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ। ਤੇ ਫਰਾਰ ਹੋ ਗਏ । ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।