ਲੁਟੇਰਿਆਂ ਦਾ ਕਹਿਰ

-ਪੰਜਾਬੀਲੋਕ ਬਿਊਰੋ
ਕਪੂਰਥਲਾ ਵਿੱਚ ਅੱਜ ਦੁਪਹਿਰੇ ਕਰੀਬ ਸਵਾ ਇਕ ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਤਿੰਨ ਔਰਤਾਂ ਪਾਸੋਂ ਇਕ ਲੱਖ 33 ਹਜ਼ਾਰ 500 ਰੁਪਏ ਖੋਹ ਕੇ ਫ਼ਰਾਰ ਹੋ ਗਏ। ਇਹ ਔਰਤਾਂ ਗੁਰਦੁਆਰਾ ਸਾਹਿਬ ‘ਚ ਚੱਲ ਰਹੀ ਉਸਾਰੀ ਦੇ ਕੰਮ ਲਈ ਬੈਂਕ ਤੋਂ ਪੈਸੇ ਕਢਵਾ ਕੇ ਆ ਰਹੀਆਂ ਸਨ। ਘਰ ਦੇ ਬਾਹਰ ਪਹੁੰਚਦੇ ਸਾਰ ਹੀ ਲੁਟੇਰਿਆਂ ਨੇ ਇਨਾਂ ਪਾਸੋਂ ਪਰਸ ਖੋਹ ਲਿਆ ਤੇ ਫ਼ਰਾਰ ਹੋ ਗਏ, ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਓਧਰ ਸ੍ਰੀ ਮੁਕਤਸਰ ਸਾਹਿਬ ਵਿੱਚ ਬੂੜਾ ਗੁੱਜਰ ਰੋਡ ਤੇ ਬੈਂਕ ਵਿਚੋਂ ਪੈਸੇ ਕਢਵਾ ਕੇ ਸਾਈਕਲ ਤੇ ਜਾ ਰਹੇ ਉਮੇਦ ਰਾਮ ਵਾਸੀ ਗਾਂਧੀ ਨਗਰ ਤੋਂ 2 ਮੋਟਰਸਾਈਕਲ ਸਵਾਰ ਪੈਸਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਫ਼ਰਾਰ ਹੋ ਗਏ। ਇਸ ਲਿਫ਼ਾਫ਼ੇ ਵਿਚ 50 ਹਜ਼ਾਰ ਦੀ ਰਾਸ਼ੀ ਸੀ। ਪੁਲਿਸ ਜਾਂਚ ਕਰ ਰਹੀ ਹੈ।