• Home »
  • ਅਪਰਾਧ
  • » ਅਕਾਲੀ-ਕਾਂਗਰਸੀ ਤੇਜਾਬੋ ਤੇਜ਼ਾਬੀ!!

ਅਕਾਲੀ-ਕਾਂਗਰਸੀ ਤੇਜਾਬੋ ਤੇਜ਼ਾਬੀ!!

-ਪੰਜਾਬੀਲੋਕ ਬਿਊਰੋ
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਪੰਡੋਰੀ ਵੜੈਚ ਵਿੱਚ ਚੋਣ ਰੰਜ਼ਿਸ਼ ਨੂੰ ਲੈ ਕੇ ਅਕਾਲੀ ਕਾਂਗਰਸੀ ਆਪਸ ਵਿੱਚ ਭਿੜ ਗਏ, ਹੁਣ ਤੱਕ ਛਿੱਤਰੋ ਛਿਤਰੀ, ਡਾਂਗੋ ਡਾਂਗੀ , ਗੋਲੀਓ ਗੋਲੀ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ, ਪਰ ਕੱਲ ਪੰਡੋਰੀ ਵੜੈਚਾਂ ਵਿੱਚ ਅਕਾਲੀ ਕਾਂਗਰਸੀ ਤੇਜ਼ਾਬੋ ਤੇਜ਼ਾਬੀ ਹੋਏ.. ਇਕ ਦੂਏ ਵੱਲ ਤੇਜ਼ਾਬ ਨਾਲ ਭਰੀਆਂ ਬੋਤਲਾਂ ਬੁੜਕਾਅ ਬੁੜਕਾਅ ਕੇ ਸੁੱਟੀਆਂ, ਤੇਜ਼ਾਬ ਪੈਣ ਨਾਲ ਚਾਰ ਜਣੇ ਗੰਭੀਰ ਜ਼ਖਮੀ ਹੋਏ ਨੇ। ਇਹ ਵੀ ਪਤਾ ਲੱਗਿਆ ਹੈ ਕਿ ਅਕਾਲੀ ਧੜੇ ਨੇ ਆਪਣੀ ਗੱਡੀ ਦੇ ਸ਼ੀਸ਼ੇ ਤੋੜੇ ਤੇ ਫਾਇਰ ਕੀਤੇ, ਤੇ ਦੋਸ਼ ਲਾਇਆ ਕਿ ਕਾਂਗਰਸੀ ਧੜੇ ਨੇ ਹਮਲਾ ਕਰਕੇ ਇਹ ਸਭ ਕੀਤਾ ਹੈ, ਪਰ ਅਕਾਲੀਆਂ ਦਾ ਝੂਠ ਫੜਿਆ ਗਿਆ।