• Home »
  • ਅਪਰਾਧ
  • » ਨਾਗਪੁਰ ‘ਚ ਇਕ ਮੁਸਲਮ ਨੂੰ ਬੀਫ ਦੇ ਸ਼ੱਕ ‘ਚ ਕੁੱਟਿਆ

ਨਾਗਪੁਰ ‘ਚ ਇਕ ਮੁਸਲਮ ਨੂੰ ਬੀਫ ਦੇ ਸ਼ੱਕ ‘ਚ ਕੁੱਟਿਆ

-ਪੰਜਾਬੀਲੋਕ ਬਿਊਰੋ
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਬੀਫ ਦੇ ਸ਼ੱਕ ਵਿੱਚ ਇਕ ਹੋਰ ਮੁਸਲਮਾਨ ਹਿੰਦੂਤਵੀਆਂ ਦਾ ਸ਼ਿਕਾਰ ਹੋ ਗਿਆ। ਸਲੀਮ ਇਸਮਾਈਲ ਸ਼ਾਹ ਨਾਮ ਦਾ ਸ਼ਖਸ ਆਪਣੀ ਸਕੂਟੀ ‘ਤੇ ਕਿਤੇ ਜਾ ਰਿਹਾ ਸੀ ਕਿ ਰਾਹ ਵਿੱਚ ਉਸ ਨੂੰ ਚਾਰ ਵਿਅਕਤੀਆਂ ਨੇ ਰੋਕਿਆ, ਸਕੂਟੀ ਤੋਂ ਧੂਹ ਕੇ ਠਾਂਹ ਸੁੱਟ ਲਿਆ, ਤੇ ਦੋਸ਼ ਲਾਉਣ ਲੱਗੇ ਕਿ ਉਹ ਬੀਫ ਦਾ ਕਾਰੋਬਾਰ ਕਰਦਾ ਹੈ, ਸਲੀਮ ਤਰਲੇ ਕਰਦਾ ਰਿਹਾ ਕਿ ਉਸ ਦਾ ਬੀਫ ਕਾਰੋਬਾਰ ਨਾਲ ਕੋਈ ਸੰਬੰਧ ਨਹੀਂ, ਤਾਂ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਜਾਰੀ ਰੱਖਦਿਆਂ ਕਿਹਾ ਕਿ ਕਾਰੋਬਾਰ ਨਹੀਂ ਕਰਦਾ ਤਾਂ ਖਾਂਦਾ ਤਾਂ ਹੋਵੇਂਗਾ ਹੀ.. । ਕਿਸੇ ਰਾਹਗੀਰ ਨੇ  ਮਾਮਲੇ ਦੀ ਵੀਡੀਓ ਬਣਾ ਕੇ ਮੀਡੀਆ ਹਲਕਿਆਂ ਤੱਕ ਪੁਚਾ ਦਿੱਤੀ, ਮਾਮਲਾ ਉਚ ਪੁਲਿਸ ਅਧਿਕਾਰੀਆਂ ਤੱਕ ਪੁਜਿਆ ਤਾਂ ਚਾਰਾਂ ਹਮਲਾਵਰਾਂ ਨੂੰ ਫਿਲਹਾਲ ਗਿਰਫਤਾਰ ਕਰ ਲਿਆ ਹੈ।