• Home »
  • ਅਪਰਾਧ
  • » ਇੰਦਰਜੀਤ ਸੁੰਘ ਕੇ ਦੱਸ ਦਿੰਦਾ ਸੀ ਨਸ਼ਾ ਅਸਲੀ ਐ ਕਿ ਨਕਲੀ..

ਇੰਦਰਜੀਤ ਸੁੰਘ ਕੇ ਦੱਸ ਦਿੰਦਾ ਸੀ ਨਸ਼ਾ ਅਸਲੀ ਐ ਕਿ ਨਕਲੀ..

-ਪੰਜਾਬੀਲੋਕ ਬਿਊਰੋ
ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਗਿਰਫਤਾਰ ਇੰਸਪੈਕਟਰ ਇੰਦਰਜੀਤ ਸਿੰਘ ਬਾਰੇ ਹਰ ਪਲ ਨਵਾਂ ਖੁਲਾਸਾ ਹੋ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਉਹ ਸਮਗਲਰਾਂ ਕੋਲੋਂ ਫੜਿਆ ਨਸ਼ਾ , ਹਥਿਆਰ ਤੇ ਹੋਰ ਸਮਾਨ ਖੇਤਾਂ ਵਿੱਚ ਬਣੀਆਂ ਕੋਠੀਆਂ ਵਿੱਚ ਰੱਖਦਾ ਸੀ, ਇਥੋ ਆਪਣੇ ਕਰਿੰਦਿਆਂ ਜ਼ਰੀਏ ਅੱਗੇ ਸਪਲਾਈ ਕਰਦਾ ਸੀ, ਨਸ਼ੇ ਵਿੱਚ ਵੱਡੀ ਪੱਧਰ ਤੇ ਮਿਲਾਵਟ ਵੀ ਕਰਦਾ ਸੀ, ਫਗਵਾੜਾ ਵਿਚੋਂ 45 ਬੋਰੀਆਂ ਭੁੱਕੀ ਫੜੀ ਸੀ, ਸਭ ਦੇ ਨਮੂਨੇ ਭਰਵਾ ਲਏ, ਫੇਰ 40 ਬੋਰੀਆਂ ਆਪਣੇ ਕੋਲ ਰੱਖ ਕੇ ਬਾਰੀ 5 ਦੀਆਂ 110 ਬੋਰੀਆਂ ਬਣਾ ਦਿੱਤੀਆਂ ਤੇ ਫੜੇ ਗਏ ਤਸਕਰਾਂ ‘ਤੇ ਪਾ ਦਿੱਤੀਆਂ, 40 ਬੋਰੀਆਂ ਕਿਸੇ ਹੋਰ ਨਸ਼ਾ ਤਸਕਰ ਨੂੰ 18 ਹਜ਼ਾਰ ਰੁਪਏ ਦੇ ਹਿਸਾਬ ਨਾਲ ਪ੍ਰਤੀ ਬੋਰੀ ਵੇਚ ਦਿੱਤੀਆਂ। ਇੰਦਰਜੀਤ ਐਨਾ ਕਮਾਲ ਦਾ ਬੰਦਾ ਸੀ ਕਿ ਯਕੀਨ ਨਹੀਂ ਕਰੋਂਗੇ, ਅਗਲਾ ਸੁੰਘ ਕੇ ਦੱਸ ਦਿੰਦਾ ਸੀ ਬਈ ਨਸ਼ਾ ਅਸਲੀ ਐ ਕਿ ਨਕਲੀ, ਤੇ ਕਿੰਨੀ ਕੁ ਚੰਗੀ ਮਾੜੀ ਕੁਆਲਿਟੀ ਦਾ ਐ. ਤਾਂ ਹੀ ਤਾਂ ਦੁੱਗਣਾ ਤਿੱਗਣਾ ਕਰਕੇ ਵੇਚ ਦਿੰਦਾ ਸੀ,
ਕੰਦੋਲਾ, ਜਲੰਦਰ, ਮਾਗਲਪੁਰ, ਰਾਹੋਂ ਦੇ ਕਈ ਨੌਜਵਾਨ ਉਸ ਦੇ ਗਰੁੱਪ ਵਿੱਚ ਸ਼ਾਮਲ ਸਨ, ਜਿਹਨਾਂ ਜ਼ਰੀਏ ਉਹ ਵੱਖ ਵੱਖ ਥਾਵਾਂ ਤੋਂ ਚਿੱਟੇ ਦੀ ਖੇਪ ਹਾਸਲ ਕਰਦਾ ਸੀ ਤੇ ਫੇਰ ਮਿਲਾਵਟ ਕਰਕੇ ਮਾਲ ਵਧਾ ਕੇ ਅੱਗੋਂ ਵੇਚਦਾ ਸੀ।
ਉਹਨਾਂ ਅਕਾਲੀ ਆਗੂਆਂ ਨਾਲ ਉਸ ਦੀ ਨੇੜਤਾ ਦੀ ਚਰਚਾ ਹੈ ਜਿਹਨਾਂ ਦਾ ਨਾਮ ਨਸ਼ਾ ਤਸਕਰਾਂ ਨਾਲ ਸਿੱਧੇ ਅਸਿੱਧੇ ਸੰਬੰਧਾਂ ਵਿੱਚ ਆਉਂਦਾ ਰਿਹਾ ਹੈ.. ਇੰਦਰਜੀਤ ਵਾਲਾ ਮਾਮਲਾ ਪੂਰੀ ਖਿੱਦੋ ਨੂੰ ਉਧੇੜੂ ਕਿ ਸਲਵਿੰਦਰ ਸਿਹੁੰ ਵਾਲੇ ਮਾਮਲੇ ਵਾਂਗ ਘਾਊਂ ਘੱਪ ਹੋ ਕੇ ਰਹਿ ਜਾਊ.. ਇਹ ਵੀ ਆਪਣੇ ਆਪ ‘ਚ ਵੱਡਾ ਸਵਾਲ ਹੈ।