• Home »
  • ਅਪਰਾਧ
  • » ਗੈਲੈਂਟਰੀ ਐਵਾਰਡੀ ਪੁਲਿਸ ਅਧਿਕਾਰੀ ਨਸ਼ਾ ਤਸਕਰੀ ਦੇ ਦੋਸ਼ ’ਚ ਗਿਰਫਤਾਰ

ਗੈਲੈਂਟਰੀ ਐਵਾਰਡੀ ਪੁਲਿਸ ਅਧਿਕਾਰੀ ਨਸ਼ਾ ਤਸਕਰੀ ਦੇ ਦੋਸ਼ ’ਚ ਗਿਰਫਤਾਰ

-ਪੰਜਾਬੀਲੋਕ ਬਿੳੂਰੋ
ਸੀ.ਆਈ.ਏ.ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਸੰਬੰਧਾਂ ਦੇ ਚੱਲਦਿਆਂ ਗਿ੍ਰਫ਼ਤਾਰ ਕੀਤਾ ਗਿਆ ਹੈ। ਉਸ ਦੇ ਪੁਲਿਸ ਲਾਈਨ ਜਲੰਧਰ ਵਿਚਲੇ ਘਰ ਵਿਚੋਂ ਵੱਖ ਵੱਖ ਬੋਰਾਂ ਦੇ 385 ਰੋਂਦ, ਇੱਕ ਵਿਦੇਸ਼ੀ ਪਿਸਟਲ, ਇੱਕ 32 ਬੋਰ ਰਿਵਾਲਵਰ, ਇੱਕ ਏ.ਕੇ-47, 16 ਲੱਖ ਦੀ ਭਾਰਤੀ ਕਰੰਸੀ, ਇੱਕ ਇਨੋਵਾ ਕਾਰ, ਚਾਰ ਕਿੱਲੋ ਹੈਰੋਇਨ, ਤਿੰਨ ਕਿੱਲੋ ਸਮੈਕ ਅਤੇ ਇੱਕ ਕਿੱਲੋ ਹੋਰ ਨਸ਼ੀਲੇ ਪਦਾਰਥ ਮਿਲੇ ਹਨ।
ਇੰਦਰਜੀਤ ਸਿੰਘ 1986 ਵਿੱਚ ਖਾੜਕੂਵਾਦ ਦੌਰ ਵੇਲੇ ਪੁਲਿਸ ’ਚ ਭਰਤੀ ਹੋਇਆ ਸੀ , ਉਸ ਵਕਤ ਵੀ ਇਸ ਦਾ ਨਾਮ ਮੁਕਾਬਲੇ ਕਰਨ ਵਾਲੀਆਂ ਟੀਮਾਂ ਵਿੱਚ ਸੀ, ਅਫਸਰਾਂ ਦਾ ਚਹੇਤਾ ਹੋਣ ਕਰਕੇ ਉਸ ਨੂੰ ਹੌਲਦਾਰ ਤੋਂ ਇੰਸਪੈਕਟਰ ਬਣਾ ਦਿੱਤਾ, ਖਾੜਕੂਵਾਦ ਵੇਲੇ ਹੀ ਐਸ਼ੋ ਅਰਾਮ ਦੀ ਜ਼ਿੰਦਗੀ ਸ਼ੁਰੂ ਕਰ ਲਈ, ਜਿਸ ਦੀ ਭੁੱਖ ਵਧਦੀ ਗਈ, ਤੇ ਨਸ਼ਾ ਤਸਕਰੀ ਦਾ ਰਾਹ ਫੜ ਲਿਆ, ਜੋ ਵੀ ਨਸ਼ਾ ਉਸ ਦੀ ਟੀਮ ਵੱਲੋਂ ਫੜਿਆ ਜਾਂਦਾ, ਉਹ ਘਰ ਹੀ ਨੱਪ ਲੈਂਦਾ, ਤੇ ਵੇਚ ਦਿੰਦਾ, ਡੀ ਐਸ ਪੀ ਜਸਵੰਤ ਸਿੰਘ ਉਸ ਦੇ ਗੁਨਾਹਾਂ ਨੂੰ ਛੁਪਾਉਂਦਾ ਰਿਹਾ, ਡੀ ਐਸ ਪੀ ਖਿਲਾਫ ਵੀ ਕੇਸ ਹੋ ਸਕਦਾ ਹੈ। ਇਕ ਹੋਰ ਸਾਥੀ ਏ ਐਸ ਆਈ ਅਜਾਇਬ ਸਿੰਘ ਵੀ ਗਿਰਫਤਾਰ ਕਰ ਲਿਆ ਗਿਆ ਹੈ। ਇੰਦਰਜੀਤ ਸਿੰਘ ਨੇ ਅੰਮਿ੍ਰਤਸਰ, ਚੰਡੀਗੜ, ਹਿਮਾਚਲ ਤੇ ਦਿੱਲੀ ਵਿੱਚ ਕਰੋੜਾਂ ਦੀ ਪ੍ਰਾਪਰਟੀ ਬਣਾਈ ਹੈ, ਹਾਲੇ ਸਿਰਫ ਚਾਟੀਵਿੰਡ ਵਾਲੀ ਕਰੋੜਾਂ ਦੀ ਬਹੁ ਮੰਜਲੀ ਕੋਠੀ ਹੀ ਐਸ ਟੀ ਐਫ ਦੀ ਨਜ਼ਰੇ ਚੜੀ ਹੈ, ਹੋਰ ਜਾਂਚ ਚੱਲ ਰਹੀ ਹੈ। ਅੱਤਵਾਦ ਤੇ ਨਸ਼ੇ ਖਿਲਾਫ ਕਾਰਵਾਈਆਂ ਕਰਨ ਬਦਲੇ ਇੰਦਰਜੀਤ ਸਿੰਘ ਨੂੰ 1994 ਵਿੱਚ ਵਿਭਾਗੀ ਸਿਫਾਰਸ਼ ’ਤੇ ਰਾਸ਼ਟਰਪਤੀ ਵਲੋਂ ਗੈਲੈਂਟਰੀ ਐਵਾਰਡ ਵੀ ਦਿੱਤਾ ਜਾ ਚੁੱਕਿਆ ਹੈ। ਉਸ ਨੇ ਗੈਂਗਸਟਰ ਭਿੰਦਾ, ਤੇ ਰੂਬੀ ਨੂੰ ਮੁਕਾਬਲੇ ਵਿੱਚ ਮਾਰਿਆ ਸੀ, ਰਾਜਾ ਕੰਦੋਲਾ ਦੇ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਭਾਂਡਾ ਵੀ ਉਸੇ ਨੇ ਭੰਨਿਆ ਸੀ ਤੇ ਤਰਨਤਾਰਨ ਵਿੱਚ ਡਰੱਗ ਮਾਫੀਆ ਤੇ ਬੀ ਐਸ ਐਫ ਦਰਮਿਆਨ ਨੈਟਵਰਕ ਦਾ ਪਰਦਾਫਾਸ਼ ਵੀ ਉਸੇ ਨੇ ਕੀਤਾ ਸੀ, ਪਰ ਖੁਦ ਵੱਡੇ ਸਮਗਲਰਾਂ ਨਾਲ ਡੀਲ ਕਰਕੇ ਮੋਟਾ ਕਮਿਸ਼ਨ ਲੈ ਕੇ ਨਸ਼ਾ ਤੇ ਹਥਿਆਰ ਵੇਚ ਰਿਹਾ ਸੀ। ਹੈਰਾਨੀ ਹੈ ਕਿ ਇੰਦਰਜੀਤ ਸਿੰਘ ਪੁਲਿਸ ਪ੍ਰਸ਼ਾਸਨ ਵਿੱਚ ਰਹਿ ਕੇ ਸਾਰੇ ਪ੍ਰਸ਼ਾਸਨ ਤੇ ਏਜੰਸੀਆਂ ਦੇ ਨੱਕ ਹੇਠ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਤੇ ਦਲਾਲੀ ਕਰਦਾ ਰਿਹਾ, ਪਰ ਕਿਸੇ ਨੂੰ ਭਿਣਕ ਤੱਕ ਨਾ ਪਈ।