• Home »
  • ਅਪਰਾਧ
  • » ਗੁੜਗਾਂਵ ਰੇਪ ਕਾਂਡ, ਦੋ ਮੁਲਜ਼ਮ ਗਿਰਫਤਾਰ

ਗੁੜਗਾਂਵ ਰੇਪ ਕਾਂਡ, ਦੋ ਮੁਲਜ਼ਮ ਗਿਰਫਤਾਰ

-ਪੰਜਾਬੀਲੋਕ ਬਿਊਰੋ
ਦਿੱਲੀ ਨਾਲ ਲੱਗਦੇ ਗੁੜਗਾਂਵ ਵਿੱਚ 29 ਮਈ ਦੀ ਰਾਤ ਇਕ 9 ਮਹੀਨਿਆਂ ਦੀ ਬੱਚੀ ਨੂੰ ਆਟੋ ਵਿਚੋਂ ਸੁੱਟ ਕੇ ਮਾਰਨ ਤੇ ਉਸ ਦੀ ਮਾਂ ਨਾਲ ਗੈਂਗਰੇਪ ਕਰਨ ਵਾਲੇ ਚਹੁੰ ਮੁਲਜ਼ਮਾਂ ਵਿਚੋਂ ਤਿੰਨ ਦੇ ਸਕੈਚ ਬਣਾਏ ਗਏ ਹਨ, ਦੋ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ, ਆਟੋ ਚਾਲਕ ਤੇ ਇਕ ਹੋਰ ਮੁਲਜ਼ਮ ਦੀ ਭਾਲ ਲਈ ਛਾਪਾਮਾਰੀ ਜਾਰੀ ਹੈ। ਪੀੜਤਾ ਆਪਣੀ ਬੱਚੀ ਦੀ ਲਾਸ਼ ਲੇ ਕੇ ਸਾਰੀ ਰਾਤ ਮੈਟਰੋ ਵਿੱਚ ਘੁੰਮਦੀ ਰਹੀ, ਵਿਲਕਦੀ ਰਹੀ, ਪਰ ਕਿਸੇ ਨੇ ਵੀ ਉਸ ਵੱਲ ਧਿਆਨ ਨਾ ਦਿੱਤਾ, ਇਸ ਦੌਰਾਨ ਲਾਪਰਵਾਹੀ ਵਰਤਣ ਵਾਲੀ ਇਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ।