• Home »
  • ਅਪਰਾਧ
  • » ਬੱਚਾ ਚੋਰ ਦੀ ਅਫਵਾਹ, ਰਾਜਸਥਾਨ ‘ਚ ਸਿੱਖ ਪਰਿਵਾਰ ਦੀ ਕੁੱਟਮਾਰ

ਬੱਚਾ ਚੋਰ ਦੀ ਅਫਵਾਹ, ਰਾਜਸਥਾਨ ‘ਚ ਸਿੱਖ ਪਰਿਵਾਰ ਦੀ ਕੁੱਟਮਾਰ

-ਪੰਜਾਬੀਲੋਕ ਬਿਊਰੋ
ਪਿਛਲੇ ਦਿਨੀਂ ਝਾਰਖੰਡ ਵਿਚ ਭੀੜ ਨੇ ਬੱਚਾ ਚੋਰ ਦੀ ਅਫਵਾਹ ਦੇ ਚੱਲਦਿਆਂ 7 ਮੁਸਲਮ ਨੌਜਵਾਨਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਹੁਣ ਇਹ ਖੂਨੀ ਅਫਵਾਹ ਰਾਜਸਥਾਨ ਵਿਚ ਵੀ ਫੈਲ ਗਈ, ਜਿੱਥੇ ਬੱਚਾ ਚੋਰੀ ਦੀ ਅਫਵਾਹ ਫੈਲਾਅ ਕੇ ਇਕ ਸਿੱਖ ਪਰਿਵਾਰ ਨੂੰ ਭੀੜ ਨੇ ਬੁਰੀ ਤਰਾਂ ਕੁੱਟਿਆ, ਸੋਸ਼ਲ ਮੀਡੀਆ ‘ਤ ਵਾਇਰਲ ਹੋਈ ਵੀਡੀਓ ਵਿਚ ਭੀੜ ਵਲੋਂ ਕੁੱਟੇ ਜਾ ਰਹੇ ਤਿੰਨੇ ਸਿੱਖ ਹਨ, ਜੋ ਹਰਿਦੁਆਰ ਦੇ ਗੁਰੂ ਘਰ ਵਿਚ ਸੇਵਾਦਾਰੀ ਕਰਦੇ ਨੇ, ਇਹ ਆਪਣੀ ਰਾਹੀਂ ਰਾਜਸਥਾਨ ਦੇ ਕਿਸੇ ਪਿੰਡ ਜਾ ਰਹੇ ਸਨ, ਤਾਂ ਭੀੜ ਨੇ ਰਾਹ ਵਿੱਚ ਰੋਕ ਕੇ ਕੁੱਟਮਾਰ ਕੀਤੀ, ਪੀੜਤਾਂ ਵਿੱਚ ਇਕ ਬਜ਼ੁਰਗ ਵੀ ਹੈ।