ਯੋਗੀ ਰਾਜ ਬਨਾਮ ਗੁੰਡਾ ਰਾਜ

-ਅਮਨਦੀਪ ਹਾਂਸ
ਆਓ ਯੂ ਪੀ ਚੱਲਦੇ ਹਾਂ ਜਿੱਥੇ ਯੋਗੀ ਰਾਜ ਵਿੱਚ ਭਗਵੇਂ ਵਸਤਰਧਾਰੀ ਗੁੰਡਿਆਂ ਦਾ ਰਾਜ ਚੱਲ ਰਿਹਾ ਦਿਸਦਾ ਹੈ। ਯੂ ਪੀ ਦੇ ਇਲਾਹਾਬਾਦ ਵਿੱਚ ਕਿ ਕੋਚਿੰਗ ਸੈਂਟਰ ਤੋਂ ਭਗਵੰ ਬ੍ਰਿਗੇਡ ਦੇ ਗੁੰਡੇ ਹਰ ਮਹੀਨੇ ਇਕ ਲੱਖ ਰੁਪਏ ਦੀ ਵਸੂਲੀ ਦੀ ਮੰਗ ਕਰਦੇ ਆ ਰਹੇ ਨੇ, ਮਨਾ ਕਰਨ ‘ਤੇ ਕੋਚਿੰਗ ਸੈਂਟਰ ਦੇ ਅੰਦਰ ਅੱਧਾ ਦਰਜਨ ਗੁੰਡਿਆਂ ਨੇ ਹਮਲਾ ਕਰ ਦਿੱਤਾ, ਭੰਨ ਤੋੜ ਕੀਤੀ ਤੇ ਪਿਸਤੌਲ ਦੀ ਨੋਕ ‘ਤੇ ਕੋਚਿੰਗ ਸੈਂਟਰ ਦੇ ਸਟਾਫ ਨੂੰ ਧਮਕਾਇਆ। ਤੇ ਕੁੱਟਮਾਰ ਕੀਤੀ। ਸਾਰੀ ਵਾਰਦਾਤ ਸੀ ਸੀ ਟੀ ਵੀ ਕੈਮਰੇ ‘ਚ ਕੈਦ ਹੋ ਗਈ, ਪੁਲਿਸ ਕਹਿੰਦੀ ਜਾਂਚ ਕਰ ਰਹੇ ਹਾਂ।
ਯੂ ਪੀ ਦੇ ਅਮਰੋਹਾ ਵਿਚ ਬਸਪਾ ਨੇਤਾ ਕੈਲਾਸ਼ ਠੇਕੇਦਾਰ ਦੀ ਬਦਮਾਸ਼ਾਂ ਨੇ ਸਰੇਆਮ ਘਰ ਵਿਚ ਵੜ ਕੇ ਗੋਲ਼ੀ ਮਾਰ ਕੇ ਹਤਿਆ ਕਰ ਦਿੱਤੀ। ਹਾਲਾਂਕਿ ਪੁਲਸ ਮਾਮਲੇ ਨੂੰ ਨਿੱਜੀ ਰੰਜ਼ਿਸ਼ ਦੱਸ ਕੇ ਮ੍ਰਿਤਕ ਨੇਤਾ ਦੇ ਭਰਾ, ਪਹਿਲੀ ਪਤਨੀ ਤੇ ਪ੍ਰੇਮਿਕਾ ਖਿਲਾਫ ਜਾਂਚ ਕਰ ਰਹੀ ਹੈ,, ਪਰ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।

Tags: