• Home »
  • ਅਪਰਾਧ
  • » ਵਿੱਕੀ ਗੌਂਡਰ ਦਾ ਪਤਾ ਲਾਉਣ ‘ਚ ਪੁਲਿਸ ਅਸਫਲ

ਵਿੱਕੀ ਗੌਂਡਰ ਦਾ ਪਤਾ ਲਾਉਣ ‘ਚ ਪੁਲਿਸ ਅਸਫਲ

-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਵਿੱਚ ਕਾਹਨੂੰਵਾਨ ਬਾਈਪਾਸ ਕੋਲ 20 ਅਪ੍ਰੈਲ ਨੂੰ ਵਿੱਕੀ ਗੌਂਡਰ ਨੇ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਕਾਰ ਸਵਾਰ ਗੈਂਗਸਟਰ ਸੂਬੇਦਾਰ, ਹੈਪੀ ਜੱਟ ‘ਤੇ ਹਮਲਾ ਕਰਕੇ ਜਾਨ ਲੈ ਲਈ ਸੀ, ਘਟਨਾ ਤੋਂ ਬਾਅਦ ਵਿੱਕੀ ਗੌਂਡਰ ਫਰਾਰ ਹੋ ਗਿਆ ਸੀ, ਵਾਰਦਾਤ ਨੂੰ ਮਹੀਨਾ ਹੋ ਚੱਲਿਆ ਹੈ, ਪਰ ਪੁਲਿਸ ਵਿੱਕੀ ਗੌਂਡਰ ਬਾਰੇ ਕਿਸੇ ਤਰਾਂ ਦਾ ਸੁਰਾਗ ਲਾਉਣ ਵਿੱਚ ਅਸਫਲ ਸਿੱਧ ਹੋਈ ਹੈ, ਹਾਲਾਂਕਿ ਦਰਜਨਾਂ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ, ਪੋਸਟਰ ਜਾਰੀ ਕਰ ਚੁੱਕੀ ਹੈ, ਪਰ ਫੇਰ ਵੀ ਕੋਈ ਸੁਰਾਗ ਹੱਥ ਨਹੀਂ ਆਇਆ। ਪੁਲਿਸ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਨ ਦੇ ਧਰਵਾਸੇ ਦੇ ਰਹੀ ਹੈ, ਪਰ ਘਟਨਾ ਨੂੰ ਕਰੀਬ ਮਹੀਨਾ ਬੀਤਣ ‘ਤੇ ਵੀ ਇਲਾਕੇ ਦੇ ਲੋਕ ਮਨਾਂ ‘ਤੇ ਦਹਿਸ਼ਤ ਦਾ ਸਾਇਆ ਬਰਕਰਾਰ ਹੈ।