ਨਸ਼ਾ ਤਸਕਰ ਕਾਬੂ

-ਪੰਜਾਬੀਲੋਕ ਬਿਊਰੋ
ਫ਼ਿਰੋਜਪੁਰ  ਪੁਲਿਸ ਨੇ ਇੱਕ ਕੌਮਾਂਤਰੀ ਨਸ਼ਾ ਤਸਕਰ ਨੂੰ ਕਾਬੂ ਕਰਨ ਦਾ ਦਾਅਵਾ ਕਰਦਿਅੰ ਜਾਣਕਾਰੀ ਦਿੱਤੀ ਹੈ ਕਿ  ਉਸ ਪਾਸੋਂ 27 ਲੱਖ 50 ਹਜਾਰ ਕੈਸ਼, ਤਿੰਨ ਪਾਕਿਸਤਾਨੀ ਸਿੰਮ, ਇੱਕ ਪਿਸਤੌਲ, 7 ਜਿੰਦਾ ਕਾਰਤੂਸ ਤੇ 75 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ‘ਚ ਗੱਲਬਾਤ ਕਰਦਿਆਂ ਪੁਲਿਸ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।