• Home »
  • ਅਪਰਾਧ
  • » ਗੌਂਡਰ ਦੇ ਸਾਥੀ ਗੋਪੀ ਵਲੋਂ ਡਾਕਟਰ ਨੂੰ ਅਗਵਾ ਕਰਕੇ ਲੱਖਾਂ ਦੀ ਫਿਰੌਤੀ

ਗੌਂਡਰ ਦੇ ਸਾਥੀ ਗੋਪੀ ਵਲੋਂ ਡਾਕਟਰ ਨੂੰ ਅਗਵਾ ਕਰਕੇ ਲੱਖਾਂ ਦੀ ਫਿਰੌਤੀ

-ਪੰਜਾਬੀਲੋਕ ਬਿਊਰੋ
ਕਾਹਨੂੰਵਾਨ ਕਤਲ ਕਾਂਡ ਤੋਂ ਬਾਅਦ ਵਿੱਕੀ ਗੌਂਡਰ ਦੇ ਸਾਥੀਆਂ ਦਾ ਇਕ ਹੋਰ ਕਾਰਾ ਚਰਚਾ ਵਿੱਚ ਹੈ।  ਅਜਨਾਲਾ ਦੇ ਡਾਕਟਰ ਨੂੰ ਵਿੱਕੀ ਗੌਂਡਰ ਦੇ ਸਾਥੀਆਂ ਗੋਪੀ ਗਿਆਨਸ਼ਾਹਪੁਰੀਆ ਤੇ ਹੋਰਨਾਂ ਨੇ ਬੀਤੀ ਰਾਤ ਅਗਵਾ ਕਰ ਲਿਆ। ਡਾਕਟਰ ਦੀ ਰਿਹਾਈ ਬਦਲੇ ਗੈਂਗਸਟਰਾਂ ਨੇ ਸਾਢੇ ਸੱਤ ਲੱਖ ਰੁਪਏ ਦੀ ਮੰਗ ਕੀਤੀ ਸੀ। ਡਾਕਟਰ ਦੀ ਰਿਹਾਈ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਆਖ਼ਰਕਾਰ ਸੌਦਾ 7.5 ਲੱਖ ਰੁਪਏ ਵਿੱਚ ਹੋ ਗਿਆ। ਡਾਕਟਰ ਮੁਨੀਸ਼ ਸ਼ਰਮਾ ਅਜਨਾਲਾ ਵਿੱਚ ਆਪਣਾ ਕਲੀਨਕ ਚਲਾਉਂਦੇ ਹਨ। ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਉਸ ਨੂੰ ਰਾਜਾਸਾਂਸੀ ਨੇੜੇ ਤੋਂ ਗੈਂਗਸਟਰ ਗੋਪੀ ਤੇ ਉਸ ਦੇ ਸਾਥੀਆਂ ਨੇ ਅਗਵਾ ਕਰ ਲਿਆ ਸੀ। ਡਾਕਟਰ ਦੀ ਰਿਹਾਈ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਗਈ। ਜਦੋਂ ਡਾਕਟਰ ਦੀ ਘਰ ਵਾਲਿਆਂ ਨੇ ਪੈਸੇ ਦੇਣ ਤੋਂ ਅਸਮਰਥਾ ਪ੍ਰਗਟਾਈ ਤਾਂ ਗੈਂਗਸਟਰਾਂ ਨੇ ਡਾਕਟਰ ਦੀ ਪਤਨੀ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਗੈਂਗਸਟਰ ਦਾ ਇੱਕ ਸਾਥੀ ਅੰਮ੍ਰਿਤਸਰ ਸਥਿਤ ਡਾਕਟਰ ਦੇ ਘਰ ਗਿਆ ਤੇ ਸਾਢੇ ਸੱਤ ਲੱਖ ਰੁਪਏ ਲੈ ਆਇਆ। ਇਸ ਤੋਂ ਬਾਅਦ ਗੈਂਗਸਟਰ ਨੇ ਡਾਕਟਰ ਨੂੰ ਰਿਹਾਅ ਕਰ ਦਿੱਤਾ। ਡਾਕਟਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜੋ ਨੌਜਵਾਨ ਪੈਸੇ ਲੈਣ ਆਇਆ ਸੀ, ਉਸ ਦਾ ਨਾਮ ਸੁਪਰੀਤ ਹੈਰੀ ਹੈ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਟਨਾ ਦਾ ਪਤਾ ਲੱਗ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ।