• Home »
  • ਅਪਰਾਧ
  • » ਫਰਜ਼ੀ ਵਾਇਰਲੈਸ ਅਪ੍ਰੇਟਰਾਂ ਤੋਂ ਸੀਕ੍ਰੇਟ ਕੰਮ ਵੀ ਲਏ!!

ਫਰਜ਼ੀ ਵਾਇਰਲੈਸ ਅਪ੍ਰੇਟਰਾਂ ਤੋਂ ਸੀਕ੍ਰੇਟ ਕੰਮ ਵੀ ਲਏ!!

-ਪੰਜਾਬੀਲੋਕ ਬਿਊਰੋ
ਪੰਜਾਬ ਪੁਲਿਸ ਉਂਞ ਤਾਂ ਬੜੀ ਚੌਕੰਨੀ ਹੋਣ ਦਾ ਦਾਅਵਾ ਕਰਦੀ ਹੈ, ਪਰ ਹਕੀਕਤ ਆਪੇ ਜਾਣ ਲਓ.. ਪਿਛਲੇ ਦਿਨੀਂ ਖਬਰ ਆਈ ਸੀ ਕਿ ਇਕ ਏ ਐਸ ਆਈ ਨੇ 42 ਲੱਖ ਰੁਪਏ ਲੈ ਕੇ 6 ਫਰਜ਼ੀ ਵਾਇਰਲੈਸ ਅਪ੍ਰੇਟਰ ਭਰਤੀ ਕੀਤੇ ਨੇ, ਇਹਨਾਂ ਫਰਜ਼ੀ ਮੁਲਾਜ਼ਮਾਂ ਤੋਂ ਮੁੱਖ ਮੰਤਰੀ ਤੇ ਵੱਡੇ ਅਫਸਰਾਂ ਦੀ ਸੁਰੱਖਿਆ ਦੇ ਕੰਮ ਵੀ ਕਰਵਾਏ ਗਏ, ਉਹ ਕੰਮ ਵੀ ਸੌਂੇਪੇ ਗਏ ਜੋ ਪੂਰੀ ਤਰਾਂ ਸੀਕ੍ਰੇਟ ਰੱਖੇ ਜਾਂਦੇ ਨੇ।
ਹੁਣ ਹੜਕੰਪ ਮੱਚਿਆ ਪਿਆ ਹੈ ਕਿ ਮਾਮਲੇ ਨੂੰ ਦਬਾਉਣਾ ਕਿਵੇਂ ਹੈ।