• Home »
  • ਅਪਰਾਧ
  • » ਕਾਂਗਰਸੀ ਭਰਾ ਨੇ ਅਕਾਲੀ ਭਰਾ ਦਾ ਕੀਤਾ ਕਤਲ

ਕਾਂਗਰਸੀ ਭਰਾ ਨੇ ਅਕਾਲੀ ਭਰਾ ਦਾ ਕੀਤਾ ਕਤਲ

-ਪੰਜਾਬੀਲੋਕ ਬਿਊਰੋ
ਜ਼ਿਲਾ ਅੰਮ੍ਰਿਤਸਰ ਦੇ ਪਿੰਡ ਮਾਣ ਕਿਆਣਾ ਵਿਖੇ ਅੱਜ ਦਿਨ ਦਿਹਾੜੇ ਕਾਂਗਰਸ ਪਾਰਟੀ ਨਾਲ ਸਬੰਧਿਤ ਭਰਾ ਨੇ ਅਕਾਲੀ ਪਾਰਟੀ ਨਾਲ ਸਬੰਧਿਤ ਆਪਣੇ ਛੋਟੇ ਭਰਾ ਨੂੰ ਕਹੀਆਂ ਨਾਲ ਬੁਰੀ ਤਰਾਂ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਕਾਬਲ ਸਿੰਘ (40) ਤੇ ਉਸ ਦੇ ਭਰਾ ਜਤਿੰਦਰ ਸਿੰਘ ਦਾ ਜਾਇਦਾਦ ਤੇ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅੱਜ ਸਵੇਰੇ ਜਦੋਂ ਕਾਬਲ ਸਿੰਘ ਰੇਹੜਾ ਲੈ ਕੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਜਤਿੰਦਰ ਸਿੰਘ ਤੇ ਉਸ ਦੇ ਲੜਕੇ ਜਗਜੀਤ ਸਿੰਘ ਜੱਗਾ ਨੇ ਕਹੀਆਂ ਮਾਰ ਮਾਰ ਕੇ ਕਾਬਲ ਸਿੰਘ ਨੂੰ ਜਾਨੋਂ ਮਾਰ ਦਿੱਤਾ ਤੇ ਆਪ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।