ਏ ਐਸ ਆਈ ਨੂੰ ਜ਼ਖਮੀ ਕਰਕੇ ਲੁੱਟਿਆ

-ਪੰਜਾਬੀਲੋਕ ਬਿਊਰੋ
ਕੱਲ ਤੜਕੇ ਤਿੰਨ ਵਜੇ ਚੰਡੀਗੜ ਦੇ ਸੈਕਟਰ 9 ਵਿੱਚ ਪੁਲਿਸ ਹੈਡਕੁਆਰਟਰ ਤੋਂ ਮਹਿਜ 400 ਮੀਟਰ ਦੀ ਦੂਰੀ ‘ਤੇ ਇਕ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਏ ਐਸ ਆਈ ਨੂੰ ਘੇਰ ਕੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਤੇ ਉਸ ਦਾ ਸਮਾਨ ਖੋਹ ਕੇ ਫਰਾਰ ਹੋ ਗਏ। ਜ਼ਖਮੀ ਏ ਐਸ ਆਈ ਨੇ ਫੋਨ ਕਰਕੇ ਪੁਲਿਸ ਨੂੰ ਸੂਹ ਦਿੱਤੀ, ਹਰ ਘਟਨਾ ਵਾਂਗ ਇਸ ਮਾਮਲੇ ਵਿੱਚ ਵੀ ਪੁਲਿਸ ਨੇ ਕਿਹਾ ਹੈ ਕਿ ਕੇਸ ਦਰਜ ਕਰ ਲਿਆ ਹੈ, ਜਲਦੀ ਹੀ ਮੁਲਜ਼ਮ ਕਾਬੂ ਕਰਲਾਂਗੇ।