• Home »
  • ਅਪਰਾਧ
  • » ਕਾਂਗਰਸੀਆਂ ਦੀ ਫਾਇਰਿੰਗ ‘ਚ ਅਕਾਲੀ ਨੇਤਾ ਜ਼ਖਮੀ, ਪੁੱਤ ਦੀ ਮੌਤ

ਕਾਂਗਰਸੀਆਂ ਦੀ ਫਾਇਰਿੰਗ ‘ਚ ਅਕਾਲੀ ਨੇਤਾ ਜ਼ਖਮੀ, ਪੁੱਤ ਦੀ ਮੌਤ

-ਪੰਜਾਬੀਲੋਕ ਬਿਊਰੋ
ਬ੍ਰੁੱਧਵਾਰ ਦੀ ਦੇਰ ਰਾਤ ਮਾਨਸਾ ਜ਼ਿਲੇ ਦੇ ਪਿੰਡ ਖਿਆਲੀ ਚਾਹਲਾਂਵਾਲੀ ਵਿੱਚ ਕਾਂਗਰਸੀਆਂ ਨੇ ਸਾਬਕਾ ਅਕਾਲੀ ਸਰਪੰਚ ਤੇ ਉਸ ਦੇ ਪੁੱਤਰ ‘ਤੇ ਫਾਇਰਿੰਗ ਕੀਤੀ, ਸਰਪੰਚ ਜ਼ਖਮੀ ਹੋ ਗਿਆ, ਪੁੱਤਰ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਕੱਲ ਥਾਣੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਹੈ, ਪਰ ਸਿਆਸੀ ਦਬਾਅ ਦੇ ਪੁਲਿਸ ਕਾਰਵਾਈ ਤੋਂ ਬਚ ਬਚਾਅ ਹੀ ਕਰ ਰਹੀ ਹੈ। ਕੋਈ ਗ੍ਰਿਫਤਾਰੀ ਵੀ ਨਹੀਂ ਹੋਈ।
ਓਧਰ ਝੁਨੀਰ ਥਾਣੇ ਦੇ ਇੰਚਾਰਜ ਨੂੰ ਸਸਪੈਂਡ ਕੀਤਾ ਗਿਆ ਹੈ, ਜਿਸ ਨੇ ਇਕ ਦਲਿਤ ਪਰਿਵਾਰ ‘ਤੇ ਹਾਕਮੀ ਧਿਰ ਦੇ ਧਾਕੜਾਂ ਵਲੋਂ ਕੀਤੇ ਹਮਲੇ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਤੇ ਪੀੜਤ ਪਰਿਵਾਰ ਨੂੰ ਚੁੱਪ ਕਰਕੇ ਬਹਿਣ ਦੀ ਨਸੀਹਤ ਦਿੱਤੀ ਸੀ। ਜਨਾਬ ਜੀ ਬੀਤੇ ਵਰੇ ਦੁਸਹਿਰੇ ਵਾਲੇ ਦਿਨ ਅਕਾਲੀ ਸਮਰਥਕਾਂ ਵਲੋਂ ਇਕ ਦਲਿਤ ਦੀ ਸਰੇਆਮ ਲੱਤ ਵੱਢ ਕੇ ਲਿਜਾਣ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਕਰਕੇ ਲਾਈਨ ਹਾਜ਼ਰ ਵੀ ਹੋ ਚੁੱਕੇ ਨੇ।