• Home »
  • ਅਪਰਾਧ
  • » ਭੁੱਕੀ ਕੇਸ ‘ਚੋਂ ਕਢਵਾਉਣ ਲਈ ਅਕਾਲੀ ਨੇਤਾ ਦੇ ਭਤੀਜੇ ਨੇ ਲਿਆ ਲੱਖ

ਭੁੱਕੀ ਕੇਸ ‘ਚੋਂ ਕਢਵਾਉਣ ਲਈ ਅਕਾਲੀ ਨੇਤਾ ਦੇ ਭਤੀਜੇ ਨੇ ਲਿਆ ਲੱਖ

-ਪੰਜਾਬੀਲੋਕ ਬਿਊਰੋ
ਕੌਣ ਕਹਿੰਦਾ ਹੈ ਕਿ ਸੱਤਾ ਬਦਲਣ ਨਾਲ ਸਿਰਫ ਹਾਕਮੀ ਧਿਰ ਦੀ ਡਫਲੀ ਹੀ ਵੱਜਦੀ ਹੈ, ਹਰ ਧਿਰ ਦੇ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ.. ਸੰਗਰੂਰ ਜ਼ਿਲੇ ਦੇ ਭਵਾਨੀਗੜ ਵਿੱਚ ਪੁਲਿਸ ਨੇ 8 ਅਪ੍ਰੈਲ ਨੂੰ ਸੰਦੀਪ ਸਿੰਘ ਨਾਮ ਦੇ ਸ਼ਖਸ ਨੂੰ 15 ਕਿਲੋ ਭੁੱਕੀ ਸਣੇ ਗ੍ਰਿਫਤਾਰ ਕੀਤਾ ਸੀ, ਸੰਦੀਪ ਨੂੰ ਇਸ ਕੇਸ ਵਿਚੋਂ ਕਢਵਾਉਣ ਲਈ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਅਕਾਲੀ ਨੇਤਾ ਦੇ ਭਤੀਜੇ ਨੇ ਸੰਦੀਪ ਦੇ ਪਰਿਵਾਰ ਤੋਂ 1 ਲੱਖ ਰੁਪਏ ਲਏ। ਪਰ ਪੁਲਿਸ ਨੇ ਉਦੋਂ ਤੱਕ ਸੰਦੀਪ ‘ਤੇ ਭੁੱਕੀ ਦੀ ਤਸਕਰੀ ਦਾ ਪਰਚਾ ਪਾ ਦਿੱਤਾ ਸੀ, ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਅਕਾਲੀ ਲੀਡਰ ਦੇ ਭਤੀਜੇ ਨਿਰਮਲ ਸਿੰਘ ਦੀ ਸ਼ਿਕਾਇਤ ਕੀਤੀ, ਪਰ ਪੁਲਿਸ ਕਾਰਵਾਈ ਤੋਂ ਟਾਲਾ ਵੱਟਦੀ ਰਹੀ, ਫੇਰ ਪੀੜਤਾਂ ਨੇ ਸ਼ਿਕਾਇਤ ਐਸ ਐਸ ਪੀ ਨੂੰ ਕਰ ਦਿੱਤੀ, ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੇ ਨਿਰਮਲ ਸਿੰਘ ਨੂੰ ਇਕ ਹੋਰ ਸਾਥੀ ਸਣੇ ਕਾਬੂ ਕਰ ਲਿਆ, ਦੋਵਾਂ ਕੋਲੋਂ 80 ਹਜ਼ਾਰ ਰੁਪਏ ਰਿਕਵਰ ਕਰ ਲਏ ਗਏ ਨੇ,
ਸੰਗਰਰੂ ਪੁਲਿਸ ‘ਤੇ ਵੀ ਆਮ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਤੇ ਕਿਸੇ ਮਾਮਲੇ ਤੋਂ ਬਚਾਉਣ ਦੇ ਨਾਮ ‘ਤੇ ਲੱਖਾਂ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹੋਏ ਨੇ,
ਜਿਸ ਤੋਂ ਮੀਡੀਆ ਵਿੱਚ ਹੋ ਰਹੀ ਵਿਭਾਗ ਦੀ ਬਦਨਾਮੀ ਦੇ ਚੱਲਦਿਆਂ ਐਸ ਐਸ ਪੀ ਨੇ ਮੀਡੀਆ ਜ਼ਰੀਏ  ਵਟਸਅਪ ਨੰਬਰ ਜਾਰੀ ਕੀਤੇ ਨੇ ਕਿ ਜੇ ਕੋਈ ਰਿਸ਼ਵਤ ਮੰਗਦਾ ਹੈ,ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦਾ ਹੈ ਤਾਂ ਸ਼ਿਕਾਇਤ ਕਰ ਸਕਦਾ ਹੈ, ਉਸ ਦਾ ਨਾਮ ਪਛਾਣ ਗੁਪਤ ਰਹੇਗਾ।