• Home »
  • ਅਪਰਾਧ
  • » ਵਿੱਕੀ ਗੌਂਡਰ ਗੈਂਗ ਵਲੋਂ 3 ਨੌਜਵਾਨਾਂ ਦਾ ਕਤਲ

ਵਿੱਕੀ ਗੌਂਡਰ ਗੈਂਗ ਵਲੋਂ 3 ਨੌਜਵਾਨਾਂ ਦਾ ਕਤਲ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਆਏ ਦਿਨ ਗੈਂਗਵਾਰਾਂ ਹੋ ਰਹੀਆਂ ਹਨ, ਅੱਜ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ। ਗੁਰਦਾਸਪੁਰ ਸ਼ਹਿਰ ਵਿੱਚ ਦਿਨ ਦਿਹਾੜੇ ਵਿੱਕੀ ਗੌਂਡਰ ਗੈਂਗ ਨੇ ਤਿੰਨ ਨੌਜਵਾਨਾਂ ਦਾ ਕਤਲ ਕਰ ਦਿੱਤਾ। ਹਮਲੇ ਵਿਚ ਜਿੰਦਾ ਬਚੇ ਦਮਨ ਮਹਾਜਨ ਵਾਸੀ ਹਰਦੋਛੰਨੀ ਨੇ ਦੱਸਿਆ ਕਿ ਉਹ ਆਪਣੇ 4 ਹੋਰ ਸਾਥੀਆਂ ਸਮੇਤ ਕਾਰ ‘ਚ ਸਵਾਰ ਹੋ ਕੇ ਜਦੋਂ ਕੋਠੇ ਬਾਈਪਾਸ ਨੇੜੇ ਪਹੁੰਚੇ ਸੀ ਤਾਂ ਉਨਾਂ ‘ਤੇ ਵਿੱਕੀ ਗੌਂਡਰ ਦੀ ਗੈਂਗ ਨੇ ਹਮਲਾ ਕੀਤਾ। ਜਿਸ ਦੌਰਾਨ ਵਿੱਕੀ ਗੌਂਡਰ ਖੁੱਦ ਅਤੇ ਨਾਲ ਸੁਖ ਭਿਖਾਰੀਵਾਲ, ਹੈਵੀ ਚੱਠਾ, ਗਿਆਨ ਖਰਲਾਂਵਾਲਾ ਮੌਜੂਦ ਸਨ। ਜਿਨਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ। ਜਿਸ ਕਾਰਨ ਸੁਖਚੈਨ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਅਤੇ ਹਰਪ੍ਰੀਤ ਸਿੰਘ ਉਰਫ ਸੂਬੇਦਾਰ ਪੁੱਤਰ ਸੁਲੱਖਣ ਸਿੰਘ ਵਾਸੀ ਮੁਸਤਫਾਬਾਦ ਦੀ ਮੌਕੇ ‘ਤੇ ਮੌਤ ਹੋ ਗਈ। ਜਦੋਂ ਕਿ ਗੰਭੀਰ ਜ਼ਖਮੀ ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਪੁਲ ਤਿੱਬੜੀ ਦੀ ਅੰਮ੍ਰਿਤਸਰ ਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਜਦੋਂ ਕਿ ਚੌਥੇ ਨੌਜਵਾਨ ਪ੍ਰਿੰਸ ਵਾਸੀ ਝਾਵਰ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ।
ਸਾਰੇ ਇਲਾਕੇ ਵਿੱਚ ਦਹਿਸ਼ਤ ਪੱਸਰ ਗਈ ਹੈ। ਵੱਡੀ ਗਿਣਤੀ ਪੁਲਿਸ ਪੁੱਜੀ ਹੋਈ ਹੈ।