• Home »
  • ਅਪਰਾਧ
  • » ਐਸ ਪੀ ਸਲਵਿੰਦਰ ਨੇ ਕੀਤਾ ਆਤਮ ਸਮਰਪਣ

ਐਸ ਪੀ ਸਲਵਿੰਦਰ ਨੇ ਕੀਤਾ ਆਤਮ ਸਮਰਪਣ

-ਪੰਜਾਬੀਲੋਕ ਬਿਊਰੋ
ਪਠਾਨਕੋਟ ਏਅਰਬੇਸ ‘ਤੇ ਹੋਏ ਦਹਿਸ਼ਤਗਰਦੀ ਹਮਲੇ ਪਿੱਛੋਂ ਵਿਵਾਦਾਂ ਵਿੱਚ ਘਿਰੇ ਐਸ.ਪੀ. ਸਲਵਿੰਦਰ ਸਿੰਘ ਨੇ ਅੱਜ ਗੁਰਦਾਸਪੁਰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਸਲਵਿੰਦਰ ‘ਤੇ ਮਹਿਲਾ ਪੁਲਿਸ ਮੁਲਾਜ਼ਮ ਨਾਲ ਛੇੜਛਾੜ, ਇੱਕ ਫਰਿਆਦੀ ਮਹਿਲਾ ਨਾਲ ਬਦਸਲੂਕੀ ਤੇ ਭ੍ਰਿਸ਼ਟਾਚਾਰ ਸਣੇ ਕਈ ਕੇਸ ਦਰਜ ਹਨ। ਇਸ ਤੋਂ ਇਲਾਵਾ ਕਰਨਜੀਤ ਕੌਰ ਨਾਂ ਦੀ ਔਰਤ ਨੇ ਸਲਵਿੰਦਰ ਉੱਤੇ ਧੋਖੇ ਨਾਲ ਵਿਆਹ ਕਰਵਾਉਣ ਦੇ ਇਲਜ਼ਾਮ ਵੀ ਲਾਏ ਸਨ। ਸਲਵਿੰਦਰ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਬਲਾਤਕਾਰ ਦੇ ਕੇਸ ਵਿੱਚ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ।