• Home »
  • ਅਪਰਾਧ
  • » ਪਰਿਵਾਰ ਤੋਂ ਢਾਈ ਲੱਖ ਬਟੋਰੇ, ਪਰਚਾ ਫੇਰ ਵੀ ਕਰਤਾ

ਪਰਿਵਾਰ ਤੋਂ ਢਾਈ ਲੱਖ ਬਟੋਰੇ, ਪਰਚਾ ਫੇਰ ਵੀ ਕਰਤਾ

ਰਾਜਸਥਾਨ ਦੇ ਕਾਂਸਟੇਬਲ ਨੂੰ ਨਸ਼ਾ ਤਸਕਰੀ ਚ ਫਸਾਉਣ ਦਾ ਮਾਮਲਾ
-ਪੰਜਾਬੀਲੋਕ ਬਿਊਰੋ
ਸੰਗਰੂਰ ਪੁਲਿਸ ਨੂੰ ਇਕ ਹੋਰ ‘ਫੀਤੀ’ ਲੱਗ ਗਈ ਹੈ। ਲੌਂਗੋਵਾਲ ਵਿੱਚ ਫਾਈਨਾਂਸਰ ਦੇ ਕਤਲ ਕੇਸ ਵਿੱਚ ਉਲਝਾਉਣ ਦੀ ਧਮਕੀ ਦੇ ਕੇ ਦੋ ਕਿਸਾਨਾਂ ਤੋਂ 19 ਲੱਖ ਰੁਪਿਆ ਬਟੋਰਨ ਵਾਲੇ ਥਾਣੇਦਾਰਾਂ ਨੇ ਰਾਜਸਥਾਨ ਦੇ ਕਾਂਸਟੇਬਲ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਪਰਿਵਾਰ ਤੋਂ ਢਾਈ ਲੱਖ ਰੁਪਏ ਵਸੂਲੇ ਪਰ ਅਫੀਮ ਤਸਕਰੀ ਦਾ ਪਰਚਾ ਫੇਰ ਵੀ ਦਰਜ ਕਰ ਦਿੱਤਾ, ਜਦ ਰਾਜਸਥਾਨ ਪੁਲਿਸ ਦੇ ਇਸ ਕਾਂਸਟੇਬਲ ਦਾ ਪਰਿਵਾਰ ਐਸ ਐਸ ਪੀ ਸੰਗਰੂਰ ਨੂੰ ਮਿਲਣ ਪੁੱਜਿਆ ਤਾਂ ਏ ਐਸ ਆਈ ਨੇ ਪੈਸੇ ਮੋੜ ਦਿੱਤੇ ਤੇ ਵਾਪਸ ਰਾਜਸਥਾਨ ਜਾਣ ਲਈ ਦਬਾਅ ਪਾਉਣ ਲੱਗਿਆ, ਪਰ ਪੀੜਤ ਪਰਿਵਾਰ ਪੈਸੇ ਲੈ ਕੇ ਥਾਣੇ ਜਾ ਪੁੱਜਿਆ, ਰਿਸ਼ਵਤ ਲੈਣ ਵਾਲੇ ਦੋ ਏ ਐਸ ਆਈ ਫਰਾਰ ਦੱਸੇ ਜਾ ਰਹੇ ਨੇ। ਉਚ ਅਧਿਕਾਰੀਆਂ ਦੇ ਦਖਲ ਮਗਰੋਂ ਰਿਸ਼ਵਤਖੋਰਾਂ ਖਿਲਾਫ ਪਰਚਾ ਦਰਜ ਕਰ ਲਿਆ ਹੈ।