• Home »
  • ਅਪਰਾਧ
  • » ਆਈ ਐਸ ਆਈ ਐਸ ਦੇ ਚਾਰ ਸ਼ੱਕੀ ਗਿਰਫਤਾਰ

ਆਈ ਐਸ ਆਈ ਐਸ ਦੇ ਚਾਰ ਸ਼ੱਕੀ ਗਿਰਫਤਾਰ

-ਪੰਜਾਬੀਲੋਕ ਬਿਊਰੋ
ਉੱਤਰ ਪ੍ਰਦੇਸ਼ ਦੀ ਏ ਟੀ ਐਸ ਨਾਲ ਮਿਲ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਯੂ ਪੀ, ਮਹਾਰਾਸ਼ਟਰ, ਬਿਹਾਰ ਤੇ ਪੰਜਾਬ ਵਿੱਚ ਜ਼ਬਰਦਸਤ ਛਾਪੇਮਾਰੀ ਕੀਤੀ। ਇਸ ਕਾਰਵਾਈ ਵਿੱਚ ਹੁਣ ਤੱਕ ਚਾਰ ਸ਼ੱਕੀ ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੱਕ ਹੈ ਕਿ ਇਨਾਂ ਦੇ ਸਬੰਧ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨਾਲ ਹਨ। ਪੁਲਿਸ ਮੁਤਾਬਕ ਇਨਾਂ ਨੂੰ ਮੁੰਬਈ, ਬਿਜਨੌਰ, ਜਲੰਧਰ ਤੇ ਬਿਹਾਰ ਦੇ ਨਰਕਟਿਆਗੰਜ ਤੋਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂਪੀ ਏਟੀਐਸ ਨੇ ਪੰਜ ਰਾਜਾਂ ਦੀ ਪੁਲਿਸ ਨਾਲ ਮਿਲਕੇ ਮੁੰਬਈ, ਜਲੰਧਰ, ਨਰਕਟਿਆਗੰਜ, ਬਿਜਨੌਰ ਤੇ ਮੁਜਫਰਨਗਰ ਵਿੱਚ ਛਾਪੇਮਾਰੀ ਨੂੰ ਅੰਜਾਮ ਦਿੱਤਾ ਹੈ। ਪੁਲਿਸ ਗ੍ਰਿਫ਼ਤਾਰ ਸ਼ੱਕੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਯੂਪੀ ਏਟੀਐਸ ਨੇ ਬਿਹਾਰ ਦੇ ਨਰਕਟਿਆਗੰਜ ਤੋਂ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਮੁਤਾਬਕ ਇਨਾਂ ਵਿੱਚੋਂ ਮੁੰਬਈ ਤੋਂ ਗ੍ਰਿਫਤਾਰ ਤਿੰਨ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ।