• Home »
  • ਅਪਰਾਧ
  • » ਗਾਇਕ ਜੈਲੀ ਦੋ ਦਿਨਾਂ ਦੇ ਰੀਮਾਂਡ ‘ਤੇ

ਗਾਇਕ ਜੈਲੀ ਦੋ ਦਿਨਾਂ ਦੇ ਰੀਮਾਂਡ ‘ਤੇ

-ਪੰਜਾਬੀਲੋਕ ਬਿਊਰੋ
ਰੇਪ, ਅਗਵਾ ਤੇ ਬਲੈਕਮੇਲ ਦੇ ਇਲਜ਼ਾਮ ਵਿੱਚ ਉਲਝੇ ਹੋਏ ਤੇ ਫਰਾਰ ਚੱਲੇ ਆ ਰਹੇ ਪੰਜਾਬੀ ਗਾਇਕ ਜੈਲੀ ਨੇ ਮੁਹਾਲੀ ਕੋਰਟ ਵਿੱਚ ਖੁਦ ਨੂੰ ਸਰੈਂਡਰ ਕੀਤਾ। ਜੈਲੀ ਪਿਛਲੇ ਤਿੰਨ ਸਾਲਾਂ ਤੋਂ ਫਰਾਰ ਸੀ ਤੇ ਪੁਲਿਸ ਉਸ ਨੂੰ ਫੜਨ ਵਿੱਚ ਨਾਕਾਮਯਾਬ ਰਹੀ। ਫਿਲਹਾਲ ਜੈਲੀ ਨੂੰ ਫੇਜ਼-1 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਦੋ ਦਿਨਾਂ ਦੇ ਰੀਮਾਂਡ ‘ਤੇ ਹੈ।2014 ਵਿੱਚ ਇੱਕ ਮਾਡਲ ਕੁੜੀ ਨੇ ਜੈਲੀ ਤੇ ਉਸ ਦੇ ਦੋਸਤਾਂ ‘ਤੇ ਗੈਂਗਰੇਪ ਦਾ ਇਲਜ਼ਾਮ ਲਾਇਆ ਸੀ। ਕੁੜੀ ਨੂੰ ਕੰਮ ਦੁਆਉਣ ਦੇ ਬਹਾਨੇ ਜੈਲੀ ਨੇ ਉਸ ਨਾਲ ਜ਼ਬਰਦਸਤੀ ਕੀਤੀ ਸੀ। ਕੁੜੀ ਦੀ ਵੀਡੀਓ ਬਣਾ ਫਿਰ ਉਸ ਨੂੰ ਬਲੈਕਮੇਲ ਵੀ ਕੀਤਾ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵੀ ਹਾਲਾਂਕਿ ਜੈਲੀ ਨੇ ਪੰਜਾਬ ਵਿੱਚ ਕਈ ਸ਼ੋਅ ਲਾਏ ਸਨ। ਫਿਰ ਉਹ ਕੈਨੇਡਾ ਫਰਾਰ ਹੋ ਗਿਆ ਸੀ। ਖਬਰ ਹੈ ਕਿ ਚੰਡੀਗੜ ਅਦਾਲਤ ਵਿੱਚ ਵੀ ਜੈਲੀ ਖਿਲਾਫ ਕੇਸ ਚੱਲ ਰਿਹਾ ਹੈ। 2015 ਵਿੱਚ ਅਦਾਲਤ ਜੈਲੀ ਨੂੰ ਭਗੌੜਾ ਵੀ ਕਰਾਰ ਕਰ ਚੁੱਕੀ ਹੈ।