ਕਪਤਾਨ ਸਰਕਾਰ ਨੇ 1.01 ਲੱਖ ਰੁਪਏ ਦੇ ਆਂਡੇ ਛਕੇ!!

ਖਬਰਾਂ ਨਿੱਕੀਆਂ ਤਿੱਖੀਆਂ..
-ਅਮਨ
ਗੁਰਬਤ ਝੱਲ ਰਹੀ ਕਪਤਾਨ ਸਰਕਾਰ ਦੇ ਪ੍ਰਾਹੁਣਾਚਾਰੀ ਵਿਭਾਗ ਵਲੋਂ ਰੋਜ਼ਾਨਾ ਔਸਤਨ ਚਾਰ ਹਜ਼ਾਰ ਰੁਪਏ ਸਿਰਫ਼ ਪੀਣ ਵਾਲੇ ਪਾਣੀ ‘ਤੇ ਖ਼ਰਚੇ ਜਾ ਰਹੇ ਨੇ। ਪਿਛਲੇ ਸਾਢੇ ਛੇ ਮਹੀਨਿਆਂ ਵਿੱਚ 7.09 ਲੱਖ ਰੁਪਏ ਦਾ ਖ਼ਰਚਾ ਸਿਰਫ਼ ਪੀਣ ਵਾਲੇ ਪਾਣੀ ‘ਤੇ ਹੋਇਆ ਹੈ।  87,268 ਰੁਪਏ ਦਾ ਚਿਕਨ, 52,440 ਰੁਪਏ ਦੀ ਮੱਛੀ ਤੇ 1.01 ਲੱਖ ਰੁਪਏ ਦੇ ਆਂਡੇ ਛਕੇ ਨੇ।
ਮੁੱਖ ਮੰਤਰੀ, ਵਜ਼ੀਰਾਂ, ਸਲਾਹਕਾਰਾਂ, ਓਐਸਡੀਜ਼ ਦੇ ਚਾਹ ਪਾਣੀ, ਖਾਣੇ ਤੇ ਸਨੈਕਸ ਆਦਿ ਦਾ ਖ਼ਰਚਾ 48.54 ਲੱਖ ਰੁਪਏ ਆਇਆ ਹੈ।
**
ਮਹਾਲੀ ਕੋਰਟ ਕੰਪਲੈਕਸ ਚ ਔਰਤਾਂ ਵਾਲੇ ਪਖਾਨੇ ਚ ਇਕ ਹਵਾਲਾਤੀ ਨੂੰ ਇਕ ਮਹਿਲਾ ਨਾਲ ਅੰਦਰ ਵਾੜ ਕੇ ਪਹਿਰਾ ਦਿੰਦਾ ਪੰਜਾਬ ਪੁਲਿਸ ਦਾ ਸਿਪਾਹੀ ਫੜਿਆ ਗਿਆ, ਵਿਭਾਗੀ ਕਾਰਵਾਈ ਹੋ ਸਕਦੀ ਹੈ।
**
ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਮਹਿਲਾ ਨਾਲ ਮਾੜਾ ਵਿਹਾਰ ਕਰਨ ਵਾਲੇ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਰਿਪੋਰਟ ਦਿੱਤੀ ਹੈ ਕਿ  ਸੰਦੋਆ ਨੇ ਮਹਿਲਾ ਨੂੰ ਕਿਰਾਇਆ ਨਾ ਦੇਣ ਕਰਕੇ ਧੱਕੇ ਮਾਰੇ, ਚੁੰਨੀ ਖਿੱਚੀ, ਗਾਲਾਂ ਕੱਢੀਆਂ, ਜਾਨੋ ਮਾਰਨ ਦੀ ਧਮਕੀ ਦਿੱਤੀ, ਪੁਲਿਸ ਨੇ ਚਲਾਣ ਪੇਸ਼ ਕਰ ਦਿੱਤਾ ਹੈ।
**
ਗੈਂਗਸਟਰ ਵਿੱਕੀ ਗੌਂਡਰ ਗੁਰਦਾਸਪੁਰ ਦੀ ਪੰਡੋਰੀ ਚ ਛੁਪਿਆ ਸੀ, ਜਿਸ ਨੂੰ  ਵਿਭਾਗ ਤੋਂ ਛੁਪਾਉਣ ਵਾਲੇ ਕਈ ਪੁਲਿਸ ਅਫਸਰਾਂ ਦੇ ਨਾਮ ਖੁਫੀਆ ਵਿਭਾਗ ਦੇ ਹੱਥ ਲੱਗੇ ਨੇ,. ਕਾਰਵਾਈ ਹੋ ਸਕਦੀ ਹੈ।