• Home »
  • ਅਜਬ ਗਜਬ
  • » ਉਮਰਾਂ ਚ ਕੀ ਰੱਖਿਆ-ਲਾੜਾ 62 ਸਾਲ ਦਾ, ਲਾੜੀ 19 ਦੀ..

ਉਮਰਾਂ ਚ ਕੀ ਰੱਖਿਆ-ਲਾੜਾ 62 ਸਾਲ ਦਾ, ਲਾੜੀ 19 ਦੀ..

-ਪੰਜਾਬੀਲੋਕ ਬਿਊਰੋ
ਇੰਗਲੈਂਡ ਵਿੱਚ ਇੱਕ 19 ਸਾਲ ਦੀ ਕੁੜੀ ਇਕ 62 ਸਾਲ ਦੇ ਵਿਅਕਤੀ ਨਾਲ ਪ੍ਰੇਮ ਵਿਆਹ ਕਰਵਾ ਰਹੀ ਹੈ। ਜੋ ਅੱਜ-ਕੱਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੋਵੇਂ ਇਕ-ਦੂਜੇ ਨਾਲ ਪਿਆਰ ਕਰਦੇ ਹਨ। 62 ਸਾਲ ਦਾ ਜੋਨ ਕਾਪੋਸੀ ਯਾਰਕਸ਼ਾਇਰ ਦਾ ਮੇਅਰ ਰਹਿ ਚੁੱਕਾ ਹੈ ਅਤੇ ਜਿਸ ਡੇਜ਼ੀ ਟੋਮਲਿੰਸਨ ਨਾਂ ਦੀ ਕੁੜੀ ਨਾਲ ਜੋਨ ਵਿਆਹ ਕਰ ਰਿਹਾ ਹੈ, ਉਹ ਉਸ ਦੇ ਖੇਤ ਵਿਚ ਕੰਮ ਕਰਦੀ ਸੀ। ਇਸ ਕੁੜੀ ਲਈ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਹੁਣ ਉਸ ਨਾਲ ਵਿਆਹ ਕਰਨ ਜਾ ਰਿਹਾ ਹੈ। ਡੇਜ਼ੀ ਟੋਮਲਿੰਸਨ ਦਾ ਕਹਿਣਾ ਹੈ ਕਿ ਮੈਂ ਉਮਰ ਦੀ ਗੱਲ ਨਹੀਂ ਕਰ ਰਹੀ ਹਾਂ, ਮੈਂ ਤਾਂ ਜੋਨ ਨਾਲ ਪਿਆਰ ਕਰਦੀ ਹਾਂ।
ਜੋਨ ਕਾਪੋਸੀ ਦਾ ਇਕ ਮੁੰਡਾ ਵੀ ਹੈ, ਜਿਸ ਦੀ ਉਮਰ 34 ਸਾਲ ਹੈ ਭਾਵ ਉਸ ਦੇ ਬੇਟੇ ਦੀ ਉਮਰ ਤੋਂ ਵੀ ਅੱਧੀ ਉਮਰ ਦੀ ਕੁੜੀ ਨਾਲ ਜੋਨ ਵਿਆਹ ਕਰ ਰਿਹਾ ਹੈ। ਜੋਨ ਦਾ 34 ਸਾਲ ਮੁੰਡਾ ਜੈਕੀ ਇਕ ਇਲੈਕਟਰੀਕਲ ਇੰਜੀਨੀਅਰ ਹੈ। ਉਸ ਦਾ ਕਹਿਣਾ ਹੈ ਕਿ ਮੇਰੇ ਪਿਤਾ ਪਾਗਲ ਹੋ ਗਏ ਹਨ। ਉਹ ਇਕ 19 ਸਾਲ ਦੀ ਕੁੜੀ ਨਾਲ ਵਿਆਹ ਕਰ ਰਹੇ ਹਨ। ਉਥੇ ਹੀ ਜੈਕੀ ਦੇ ਪਿਤਾ ਜੋਨ ਕਾਪੋਸੀ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਇਸ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਡੇਜ਼ੀ ਦੇ ਪਿਤਾ ਨੂੰ ਵੀ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਉਹ ਕਹਿੰਦੇ ਹਨ ਸਾਨੂੰ ਪਤਾ ਹੈ ਕਿ ਸਾਡਾ ਜੁਆਈ ਸਾਡੀ ਧੀ ਦੀ ਉਮਰ ਤੋਂ ਤਿੰਨ ਗੁਣਾ ਵੱਡਾ ਹੈ ਪਰ ਅਸੀਂ ਕੀ ਕਰ ਸਕਦੇ ਹਾਂ, ਜਦੋਂ ਕਿ ਉਹ ਦੋਵੇਂ ਹੀ ਵਿਆਹ ਕਰਾਉਣਾ ਚਾਹੁੰਦੇ ਹਨ। ਜੋਨ ਦੇ ਮੁੰਡੇ ਜੈਕੀ ਦਾ ਕਹਿਣਾ ਹੈ ਕਿ ਮੈਂ ਡੇਜ਼ੀ ਨੂੰ ਕਫੀ ਸਮਝਾਇਆ ਕਿ ਉਹ ਉਸ ਦੇ ਪਿਤਾ ਨਾਲ ਵਿਆਹ ਨਾ ਕਰੇ, ਕਿਉਂਕੀ ਉਹ ਉਸ ਦੇ ਦਾਦੇ ਦੀ ਉਮਰ ਦੇ ਹਨ। ਇਹ ਟੀਨ-ਏਜ ਦਾ ਪਿਆਰ ਹੈ। ਵਿਆਹ ਤੋਂ ਬਾਅਦ ਜਲਦੀ ਹੀ ਉਸ ਦੀ ਜ਼ਿੰਦਗੀ ਸੰਕਟ ਵਿਚ ਹੋ ਜਾਵੇਗੀ, ਕਿਉਂਕੀ ਦੋਵਾਂ ਦੀ ਮਿਚੀਓਰਿਟੀ ਵਿਚ ਬਹੁਤ ਅੰਤਰ ਹੈ। ਪਰ ਉਹ ਨਹੀਂ ਮੰਨੀ। ਜੈਕੀ ਨੇ ਦੱਸਿਆ ਕਿ ਪਿਛਲੇ ਸਾਲ ਮੇਰੇ ਪਿਤਾ ਕਿਸੇ ਨਾਲ ਘੰਟਿਆਂ ਤੱਕ ਫੋਨ ‘ਤੇ ਗੱਲ ਕਰਦੇ ਸਨ ਅਤੇ ਮੈਨੂੰ ਲੱਗਾ ਕੋਈ ਪੁਰਾਣਾ ਦੋਸਤ ਮਿਲ ਗਿਆ ਹੈ। ਬਾਅਦ ਵਿਚ ਪਤਾ ਲੱਗਾ ਕਿ ਉਹ ਤਾਂ ਉਨਾਂ ਦੀ ਟੀਨ-ਏਜ ਪ੍ਰੇਮਿਕਾ ਸੀ। ਜੋ ਹੁਣ ਜੈਕੀ ਦੀ ਮਾਂ ਬਣਨ ਜਾ ਰਹੀ ਹੈ।