ਪਤੰਦਰ ਨੇ ਅੱਖਾਂ ‘ਚ ਵੀ ਖੁਣਵਾ ਲਏ ਟੈਟੂ

ਭਾਰਤੀ ਨੌਜਵਾਨਾਂ ਵਿੱਚ ਵੀ ਟੈਟੂ ਦਾ ਕ੍ਰੇਜ਼ ਹੈ। ਕੁਝ ਲੋਕਾਂ ਦਾ ਜਨੂੰਨ ਇਸ ਹੱਦ ਤੱਕ ਹੁੰਦਾ ਹੈ ਕਿ ਦੇਖ ਕੇ ਮੂੰਹ ਅੱਡਿਆ ਰਹਿ ਜਾਂਦਾ ਹੈ। ਦਿੱਲੀ ਦਾ ਇੱਕ ਵਿਅਕਤੀ ਕਰਨ ਅਜਿਹਾ ਕਾਰਨਾਮਾ ਕਰਕੇ ਚਰਚਾ ‘ਚ ਹੈ। ਕਰਨ ਨੇ ਆਪਣੇ ਇੰਸਟਾਗ੍ਰਾਮ ਦਾ ਨਾਮ ਵੀ ਟੈਟੂਗ੍ਰਾਫਰ ਰੱਖਿਆ ਹੈ।  ਉਹ ਟੈਟੂ ਦੇ ਲਈ ਖੂਬ ਦੀਵਾਨਾ ਹੈ। ਕਰਨ ਨੇ ਆਪਣੀ ਅੱਖਾਂ ਦੀਆਂ ਪੁਤਲੀਆਂ ‘ਤੇ ਵੀ ਟੈਟੂ ਬਣਵਾਏ ਹਨ, ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਅਜਿਹਾ ਇਨਸਾਨ ਬਣ ਗਿਆ ਹੈ। 
ਜਿਸ ਨੇ ਅੱਖਾਂ ‘ਤੇ ਟੈਟੂ ਬਣਵਾਏ ਹਨ। 28 ਸਾਲਾ ਕਰਨ ਇੱਕ ਟੈਟੂ ਆਰਟਿਸਟ ਵੀ ਹੈ, ਉਸ ਨੇ ਅੱਖਾਂ ‘ਤੇ ਟੈਟੂ ਬਣਵਾਉਣ ਲਈ ਸਰਜਰੀ ਕਰਵਾਈ ਹੈ ਜਿਸ ‘ਚ ਸਿਆਹੀ ਨੂੰ ਸਥਾਈ ਰੂਪ ‘ਚ ਅੱਖਾਂ ਦੀਆਂ ਪੁਤਲੀਆਂ ‘ਤੇ ਇੰਜੈਕਟ ਕੀਤਾ ਜਾਂਦਾ ਹੈ।  ਇਹ ਸਰਜਰੀ ਬੇਹੱਦ ਖਤਰਨਾਕ ਹੈ ਤੇ ਇਹ ਦਰਦਨਾਕ ਵੀ ਹੈ, ਜਰਾ ਵੀ ਲਾਪਰਵਾਹੀ ਵਰਤੀ ਜਾਵੇ ਤਾਂ ਅੱਖਾਂ ਹਮੇਸ਼ਾ ਦੇ ਲਈ ਖਰਾਬ ਵੀ ਹੋ ਸਕਦੀਆਂ ਹਨ। ਕਰਨ ਦੇ ਇਸ ਸਰਜ਼ਰੀ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਹਨ। ਇਸ ਸਰਜ਼ਰੀ ਦੇ ਬਾਅਦ ਸ਼ੁਰੂਆਤ ‘ਚ ਧੁੱਪ ਦੇ ਚਸ਼ਮੇ ਬਿਨਾਂ ਬਾਹਰ ਨਿਕਲਨਾ ਸੰਭਵ ਨਹੀਂ ਹੁੰਦਾ। ਇਸ ਸਰਜਰੀ ਦੇ ਬਾਅਦ ਅੱਖਾਂ ਤੋਂ ਪਾਣੀ ਆਉਣਾ, ਜਲਣ ਹੋਣਾ ਆਮ ਗੱਲ ਹੈ।
ਇੱਕ ਆਸਟ੍ਰੇਲੀਆਈ ਸਪੈਸ਼ਲਿਸਟ ਨੇ ਕਰਨ ਦੀਆਂ ਅੱਖਾਂ ‘ਚ ਟੈਟੂ ਬਣਾਏ ਸੀ, ਦੋਵਾਂ ਅੱਖਾਂ ‘ਚ ਟੈਟੂ ਬਣਵਾਉਣ ਦੀ ਇਹ ਪ੍ਰਕਿਰਿਆ ਕੁਝ ਘੰਟੇ ਦੀ ਬਰੀਕੀ ਨਾਲ ਸਖਤ ਮਿਹਨਤ ਅਤੇ ਕਈ ਇੰਜੈਕਸ਼ਨ ਲਾਉਣ ਤੋਂ ਬਾਅਦ ਪੂਰੀ ਹੋਈ ਸੀ।ਕਰਨ ਦੀਆਂ ਅੱਖਾਂ ਵਾਲੇ ਟੈਟੂ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੇ ਨੇ।