• Home »
  • ਅਜਬ ਗਜਬ
  • » ਡੇਰਾ ਦੀ ਗੁਫਾ ਨੂੰ ਸੈਰ ਸਪਾਟੇ ਵਜੋਂ ਮਾਨਤਾ ਦੇ ਦਿਓ-ਨੌਜਵਾਨਾਂ ਦੀ ਮੰਗ

ਡੇਰਾ ਦੀ ਗੁਫਾ ਨੂੰ ਸੈਰ ਸਪਾਟੇ ਵਜੋਂ ਮਾਨਤਾ ਦੇ ਦਿਓ-ਨੌਜਵਾਨਾਂ ਦੀ ਮੰਗ

-ਪੰਜਾਬੀਲੋਕ ਬਿਊਰੋ
ਰਾਮ ਰਹੀਮ, ਹਨੀਪ੍ਰੀਤ ਅਤੇ ਡੇਰਾ ਸਿਰਸਾ ਵਿੱਚ  ਸਥਿਤ ਰਾਮ ਰਹੀਮ ਦੀ ਗੁਪਤ ਗੁਫਾ, ਬਾਰੇ 24 ਘੰਟੇ ਚੈਨਲਾਂ ‘ਤੇ ਆਉਣ ਵਾਲੀਆਂ ਖ਼ਬਰਾਂ ਅਤੇ ਵਿਸ਼ੇਸ਼ ਬੁਲੇਟਿਨਾਂ ਦਾ ਨੌਜਵਾਨ ਪੀੜੀ ‘ਤੇ ਐਨਾ ਅਸਰ ਹੈ ਕਿ ਉਹ ਤਾਜ ਮਹੱਲ ਨਾਲੋਂ ਵੱਧ ਰਾਮ ਰਹੀਮ ਦੀ ਗੁਫਾ ਦੇਖਣ ਦੇ ਵੱਧ ਚਾਹਵਾਨ ਹਨ। ਨੌਜਵਾਨਾਂ ਦਾ  ਕਹਿਣਾ ਹੈ ਕਿ ਉਹ ਇੱਕ ਵਾਰੀ ਰਹੱਸਮਈ ਗੁਫਾ ਜ਼ਰੂਰ ਵੇਖਣ ਜਾਣਗੇ ਭਾਵੇਂ ਸਰਕਾਰ 100 ਰੁਪਏ ਟਿਕਟ ਹੀ ਕਿਉਂ ਨਾ ਲਗਵਾ ਦੇਵੇ। ਵਿਦਿਆਰਥੀਆਂ ਨੇ ਹਰਿਆਣਾ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਡੇਰਾ ਸਿਰਸਾ ਨੂੰ  ਧਾਰਮਿਕ ਸੈਰ ਸਪਾਟੇ ਵਾਲੀ ਥਾਂ ਵਜੋਂ ਮਾਨਤਾ ਦਿੱਤੀ ਜਾਵੇ।