• Home »
  • ਅਜਬ ਗਜਬ
  • » ਗਊ ਮੂਤਰ ਨਾਲ ਗਰਬੇ ‘ਚ ਸ਼ਾਮਲ ਲੋਕਾਂ ਨੂੰ ਕੀਤਾ ਸ਼ੁੱਧ

ਗਊ ਮੂਤਰ ਨਾਲ ਗਰਬੇ ‘ਚ ਸ਼ਾਮਲ ਲੋਕਾਂ ਨੂੰ ਕੀਤਾ ਸ਼ੁੱਧ

-ਪੰਜਾਬੀਲੋਕ ਬਿਊਰੋ
ਦੇਸ਼ ਵਿੱਚ ਨਰਾਤਿਆਂ ਦੀ ਧੂਮ ਹੈ, ਧਾਰਮਿਕ ਸਮਾਗਮਾਂ ਦਾ ਆਯੋਜਨ ਹੋ ਰਿਹਾ ਹੈ, ਗਰਬਾ ਨ੍ਰਿਤ ਲਈ ਮਸ਼ਹੂਰ ਗੁਜਰਾਤ ਸੂਬੇ ਵਿੱਚ ਤਾਂ ਰੌਣਕ ਹੀ ਰੌਣਕ ਹੈ। ਇਥੇ ਗਰਬੇ ਬਾਰੇ ਹਿੰਦੂਤਵੀ ਤਾਕਤਾਂ ਦਾ ਕਹਿਣਾ ਹੈ ਕਿ ਗਰਬਾ ਸਮਾਗਮ ਵਿੱਚ ਗੈਰ ਹਿੰਦੂ ਲੋਕ ਵੀ ਸ਼ਾਮਲ ਹੋ ਜਾਂਦੇ ਨੇ, ਤੇ ਹਿੰਦੂ ਕੁੜੀਆਂ ਨੂੰ ਧੋਖੇ ਨਾਲ ਪ੍ਰੇਮ ਜਾਲ ਵਿੱਚ ਫਸਾਉਂਦੇ ਨੇ, ਬਜਰੰਗ ਦਲ ਵਰਗੀਆਂ ਜਥੇਬੰਦੀਆਂ ਹਿੰਦੂ ਕੁੜੀਆਂ ਨੂੰ ਅਜਿਹੇ ਲੋਕਾਂ ਦੇ ਚੁੰਗਲ ਵਿਚ ਫਸਣ ਤੋਂ ਬਚਣ ਲਈ ਜਾਗਰੂਕ ਕਰ ਰਹੀਆਂ ਨੇ,  ਇਸ ਤੋਂ ਇਲਾਵਾ ਹਿੰਦੂ ਧਰਮ ਵਿੱਚ ਗਊ ਮੂਤਰ ਦਾ ਕੀ ਮਹੱਤਵ ਹੈ, ਇਹ ਵੀ ਦੱਸਿਆ ਜਾ ਰਿਹਾ ਹੈ। ਗਾਂਧੀਨਗਰ ਵਿੱਚ ਤਾਂ ਗਰਬਾ ਸਮਾਗਮ ਵਿੱਚ ਸ਼ਾਮਲ ਹੋਣ ਪੁੱਜੇ ਲੋਕਾਂ ‘ਤੇ ਬਜਰੰਗ ਦਲੀਆਂ ਨੇ ਗਊ ਮੂਤਰ ਛਿੜਕ ਕੇ ਉਹਨਾਂ ਨੂੰ ਪਹਿਲਾਂ ਸ਼ੁੱਧ ਕੀਤਾ ਫੇਰ ਗਰਬਾ ਵਿੱਚ ਹਿੱਸਾ ਲੈਣ ਦਿੱਤਾ। ਪ੍ਰਬੰਧਕ ਬੜੇ ਖੁਸ਼ ਨੇ, ਕਹਿੰਦੇ ਇਹ ਤਾਂ ਸਾਡੀ ਪਰੰਪਰਾ ਦਾ ਹਿੱਸਾ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜੇ ਸਾਨੂੰ ਸ਼ਿਕਾਇਤ ਮਿਲੀ ਤਾਂ ਕਾਰਵਾਈ ਕਰਾਂਗੇ।