• Home »
  • ਅਜਬ ਗਜਬ
  • » ਮੱਧ ਪ੍ਰਦੇਸ਼ ਸਰਕਾਰ ਗਊਆਂ ਦੇ ਬਣਾਊ ਅਧਾਰ ਕਾਰਡ

ਮੱਧ ਪ੍ਰਦੇਸ਼ ਸਰਕਾਰ ਗਊਆਂ ਦੇ ਬਣਾਊ ਅਧਾਰ ਕਾਰਡ

-ਪੰਜਾਬੀਲੋਕ ਬਿਊਰੋ
ਜੋ ਮੁਲਕ ਦੇ ਹਾਲਾਤ ਨੇ ਉਹਨਾਂ ਮੁਤਾਬਕ ਇਹ ਖਬਰ ਹੈਰਾਨ ਨਹੀਂ ਕਰਦੀ ਕਿ ਗਊਆਂ ਦੇ ਵੀ ਅਧਾਰ ਕਾਰਡ ਬਣਨਗੇ। ਮੱਧ ਪ੍ਰਦੇਸ਼ ਸ਼ਿਵਰਾਜ ਚੌਹਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ ਤੇ ਤਰਕ ਦਿੱਤਾ ਹੈ ਕਿ ਅਜਿਹਾ ਗਊ ਤਸਕਰੀ ਰੋਕਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਪਹਿਲਾਂ ਧਾਰ, ਖਰਗੋਨ, ਸ਼ਾਜਾਪੁਰ ਤੇ ਆਗਰ ਜ਼ਿਲੇ ਵਿੱਚ ਗਊਆਂ ਦੇ ਅਧਾਰ ਕਾਰਡ ਬਣਨਗੇ, ਫੇਰ ਬਾਕੀ ਸੂਬੇ ਵਿੱਚ ਇਹ ਯੋਜਨਾ ਅਮਲ ਵਿੱਚ ਲਿਆਂਦੀ ਜਾਵੇਗੀ। ਹਰੇਕ ਗਾਂ ਦੇ ਗਲ ਜਾਂ ਕੰਨ ਵਿੱਚ ਇਕ ਵਿਸ਼ੇਸ਼ ਪ੍ਰਕਾਰ ਦੀ ਰੇਡੀਓ ਫਰੀਕੁਐਂਸੀ ਆਈ ਡੀ ਚਿਪ ਲਗਾਈ ਜਾਵੇਗੀ। ਜਿਸ ਵਿੱਚ ਗਊ ਦੇ ਮਾਲਕ ਬਾਰੇ ਪੂਰੀ ਜਾਣਕਾਰੀ ਫੀਡ ਕੀਤੀ ਜਾਵੇਗੀ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਮੁਲਾਜ਼ਮ ਇਸ ਕੰਮ ਵਿੱਚ ਜੁਟ ਗਏ ਨੇ।