• Home »
  • ਅਜਬ ਗਜਬ
  • » ਅਸ਼ਵਨੀ ਚੌਬੇ ਨੇ ਮੇਜ਼ ਕੁਰਸੀਆਂ ਦੀ ਪੂਜਾ ਮਗਰੋਂ ਸਾਂਭਿਆ ਕੰਮਕਾਜ

ਅਸ਼ਵਨੀ ਚੌਬੇ ਨੇ ਮੇਜ਼ ਕੁਰਸੀਆਂ ਦੀ ਪੂਜਾ ਮਗਰੋਂ ਸਾਂਭਿਆ ਕੰਮਕਾਜ

-ਪੰਜਾਬੀਲੋਕ ਬਿਊਰੋ
ਮੋਦੀ ਵਜ਼ਾਰਤ ਵਿੱਚ ਵੱਡਾ ਫੇਰਬਦਲ ਹੋਇਆ ਹੈ, ਨਵੇਂ ਮੰਤਰੀਆਂ ਨੇ ਆਪੋ ਆਪਣੇ ਮਹਿਕਮਿਆਂ ਦਾ ਕੰਮ ਸਾਂਭਣਾ ਸ਼ੁਰੂ ਕਰ ਦਿੱਤਾ ਹੈ,, ਸਭ ਤੋਂ ਵੱਧ ਚਰਚਾ ਬਟੋਰੀ ਹੈ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਬਣਾਏ ਗਏ ਅਸ਼ਵਨੀ ਕੁਮਾਰ ਚੌਬੇ ਨੇ.. ਜਿਹਨਾਂ ਨੇ ਬਿੱਲਕੁਲ ਵੱਖਰੇ ਅੰਦਾਜ਼ ‘ਚ ਰੁਤਬਾ ਸਾਂਭਿਆ, ਸਿਹਤ ਮੰਤਰਾਲੇ ਦੇ ਆਪਣੇ ਨਵੇਂ ਦਫਤਰ ਵਿੱਚ ਪੁਹੰਚਦਿਆਂ ਹੀ ਰੱਬ ਦਾ ਨੌਂਅ ਲੈਣ ਤੋਂ ਪਹਿਲਾਂ ਮੇਜ਼, ਕੁਰਸੀ ਤੇ ਦਫਤਰ ਦੇ ਬਾਕੀ ਸਮਾਨ ਦੀ ਪੂਜਾ ਕੀਤੀ। ਫੇਰ ਜਾ ਕੇ ਕੁਰਸੀ ਸਾਂਭੀ.. ਘੁਸਰ ਮੁਸਰ ਜਿਹੀ ਹੋ ਰਹੀ ਹੈ ਕਿ ਕਿਸੇ ਪਾਂਡੇ ਤੋਂ ਪੁੱਛ ਪਵਾਈ ਸੀ, ਤਾਂ ਕਰਕੇ ਸਾਜ਼ੋ ਸਮਾਨ ਦੀ ਪੂਜਾ ਹੋਈ..।