• Home »
  • ਅਜਬ ਗਜਬ
  • » ਅਜ਼ਾਦੀ ਦੇ ਜਸ਼ਨਾਂ ਦੀ ਪਰੇਡ ਤੋਂ ਬਾਅਦ ਐਨ ਸੀ ਸੀ ਕੈਂਡਿਟਸ ਦੀ ਹੋਈ ‘ਪਰੇਡ’

ਅਜ਼ਾਦੀ ਦੇ ਜਸ਼ਨਾਂ ਦੀ ਪਰੇਡ ਤੋਂ ਬਾਅਦ ਐਨ ਸੀ ਸੀ ਕੈਂਡਿਟਸ ਦੀ ਹੋਈ ‘ਪਰੇਡ’

-ਪੰਜਾਬੀਲੋਕ ਬਿਊਰੋ
ਜਿਸ ਵਕਤ ਪੂਰਾ ਦੇਸ਼ ਅਜਾਦੀ ਦੇ ਜਸ਼ਨਾਂ ਚ ਡੁੱਬਿਆ ਹਿੲਆ ਸੀ, ਉਦੋਂ ਮੋਹਾਲੀ ਦੇ ਜਸ਼ਨ ਵਾਲੇ ਗਰਾਂਊਡ ‘ਚ ਗੈਰ- ਮਨੁੱਖੀ ਵਿਹਾਰ ਦੀ ਸਰੇਆਮ ਪੇਸ਼ਕਾਰੀ ਹੋਈ।  ਜਦ ਮੋਹਾਲੀ ਚ ਅਜਾਦੀ ਦੇ ਜਸ਼ਨ ਸਮਾਪਤ ਹੋਏ ਤਾਂ ਐਨ.ਸੀ.ਸੀ ਕੈਡਿਟਸ ਦੀ ਸ਼ਾਮਤ ਆ ਗਈ ।ਇਸ ਬਾਰੇ ਵਾਇਰਲ ਹੋਈ ਵੀਡੀਓ ਵਿੱਚ ਕਾਰਨ ਤਾਂ ਸਮਝ ਨਹੀਂ ਆਇਆ ਪਰ ਕੈਡਿਟਸ ਨੂੰ ਿੲੱਕ ਲਾਈਨ ਵਿੱਚ ਲੰਮੇ ਪਾ ਕੇ ਇੱਕ ਵਿਅਕਤੀ ਬੈਲਟ ਨਾਲ ਕੁੱਟ ਰਿਹਾ ਹੈ ਤੇ ਉਹਨਾਂ ਤੇ ਆਪਣਾ ਗੁੱਸਾ ਕੱਢ ਰਿਹਾ ਹੈ । ਪਤਾ ਲੱਗਾ ਕਿ ਇਹ ਵਿਅਕਤੀ ਇਹਨਾਂ ਕੈਂਡਿਟਸ ਨੂੰ ਸਿਖਲਾਈ ਦੇਣ ਵਾਲਾ ਸੀ ਜੋ ਉਹਨਾਂ ਦੀ ਕਿਸੇ ਗਲਤੀ ਤੇ ਇਸ ਕਦਰ ਦਰਿੰਦਗੀ ਵਿਖਾ ਰਿਹਾ ਸੀ । ਵੀਡੀਓ ਬਣਦੀ ਦੇਖ ਕੇ ਇਹ ਵਿਅਕਤੀ ਤੇ ਕਂੈਡਿਟਸ ਫਟਾਫਟ ਉਥੋਂ ਚਲੇ ਗਏ ।
ਵੀਡੀਓ ਵਾਇਰਲ ਹੋਣ ਤੇ ਪੱਤਰਕਾਰਾਂ ਨੇ ਮਾਮਲਾ ਮੋਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਪਰਾ ਕੋਲ ਚੁੱਕਿਆ ਤਾਂ ਉਹਨਾਂ ਨੇ ਇਸ ਬਾਰੇ ਅਗਿਆਨਤਾ ਪ੍ਰਗਟ ਕਰਦਿਆਂ ਜਾਂਚ ਕਰਾਉਣ ਦੀ ਗੱਲ ਕਹੀ । ਬਾਦਅ ਵਿੱਚ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਇਹ ਵਿਦਿਆਰਥੀ ਮੋਹਾਲੀ ਦੇ ਸਰਕਾਰੀ ਕਾਲਜ ਦੇ ਸਨ ਅਤੇ ਉਹਨਾਂ ਨੂੰ ਸਿਖਲਾਈ ਦੇਣ ਵਾਲਾ ਵਿਅਕਤੀ ਕਾਲਜ ਦਾ ਕੋਈ ਪੁਰਾਣਾ ਵਿਦਿਆਰਥੀ ਸੀ ਤੇ ਕਿਸੇ ਗਲਤੀ ‘ਤੇ ਇਹਨਾਂ ਨੂੰ ਸਜ਼ਾ ਦੇ ਰਿਹਾ ਸੀ ਜੋ ਗੈਰ ਕਾਨੂੰਨੀ ਹੈ। ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਦੀ ਡਿਊਟੀ ਲਗਾਈ ਗਈ ਹੈ ਜੋ ਅੱਜ ਇਹਨਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਉਣਗੇ ।