• Home »
  • ਅਜਬ ਗਜਬ
  • » ਦੇਵ ਭੂਮੀ ਦੇ ਪਿੰਡ ‘ਚ ਸੈਲਾਨੀਆਂ ‘ਤੇ ਲੱਗੀ ਰੋਕ

ਦੇਵ ਭੂਮੀ ਦੇ ਪਿੰਡ ‘ਚ ਸੈਲਾਨੀਆਂ ‘ਤੇ ਲੱਗੀ ਰੋਕ

-ਪੰਜਾਬੀਲੋਕ ਬਿਊਰੋ
ਦੇਸ਼ ਵਿਦੇਸ਼ ਦੇ ਸੈਲਾਨੀਆਂ ਲਈ ਗਰਮੀ ਹੋਵੇ ਜਾਂ ਸਰਦੀ ਹਿਮਾਚਲ ਪ੍ਰਦੇਸ਼ ਜੀਹਨੂੰ ਦੇਵ ਭੂਮੀ ਵੀ ਕਿਹਾ ਜਾਂਦਾ ਹੈ, ਇਹ ਪਸੰਦੀਦਾ ਥਾਂ ਹੈ। ਇਸ ਦੇ ਪਹਾੜਾਂ ਦੀ ਖੂਬਸੂਰਤੀ ਅਤੇ ਮੌਸਮ ਦੇ ਕਾਰਨ ਕਾਫੀ ਵੱਡੀ ਗਿਣਤੀ ਵਿਚ ਯਾਤਰੀ ਇੱਥੇ ਆਉਂਦੇ ਹਨ ਪਰ ਇੱਥੇ ਇਕ ਪਿੰਡ ਅਜਿਹਾ ਹੈ ਜੋ ਯਾਤਰੀਆਂ ਨੂੰ ਪਸੰਦ ਨਹੀਂ ਕਰਦਾ। ਹਿਮਾਚਲ ਪ੍ਰਦੇਸ਼ ਦਾ ਮਲਾਨਾ ਪਿੰਡ ਆਪਣੀ ਅਨੋਖੀ ਪਰੰਪਰਾ ਅਤੇ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ ਪਰ ਹੁਣ ਇੱਥੇ ਯਾਤਰੀਆਂ ਦੇ ਆਉਣ ‘ਤੇ ਬੈਨ ਲੱਗ ਗਿਆ ਹੈ। ਇਸ ਪਿੰਡ ਦੀ ਖਾਸੀÎਅਤ ਇਹ ਹੈ ਕਿ ਇੱਥੇ ਆਪਣੇ ਵੱਖਰਾ ਕਾਨੂੰਨ ਹਨ। ਇਸ ਦੀ ਖੂਬਸੂਰਤੀ ਅਤੇ ਰਸਮਾਂ ਰਿਵਾਜ਼ਾਂ ਨੂੰ ਦੇਖਣ ਦੂਰ-ਦੂਰ ਤੋਂ ਲੋਕ ਇੱਥੇ ਆਉਂਦੇ ਹਨ। ਇਸ ਪਿੰਡ ਦੀ ਆਬਾਦੀ 2500 ਦੇ ਕਰੀਬ ਹੈ। ਇੱਥੇ ਲੋਕ ਜਾਮਲੂ ਦੇਵਤਾ ਦੀ ਪੂਜਾ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਦੇਵਤਾ ਦਾ ਆਦੇਸ਼ ਹੈ ਕਿ ਇੱਥੇ ਦੇਸ਼ ਅਤੇ ਵਿਦੇਸ਼ ਦੇ ਨਾਗਰਿਕਾਂ ਨੂੰ ਰੁੱਕਣ ਨਾ ਦਿੱਤਾ ਜਾਵੇ। ਇਸ ਆਦੇਸ਼ ਦੇ ਚਲਦੇ ਇੱਥੇ ਸਾਰੇ ਯਾਤਰੀ ਪਲੇਸ ਅਤੇ ਹੋਟਲ ਬੰਦ ਕਰ ਦਿੱਤੇ ਗਏ।ਇਸ ਦੇ ਪਿੱਛੇ ਦੀ ਵਜਾ ਇਹ ਦੱਸੀ ਜਾ ਰਹੀ ਹੈ ਕਿ ਇੱਥੇ ਆਉਣ ਵਾਲੇ ਯਾਤਰੀ ਬਹੁਤ ਦਿਨਾਂ ਤੱਕ ਇੱਥੇ ਠਹਿਰਦੇ ਹਨ। ਦੇਵ ਪਰੰਪਰਾ ਅਤੇ ਖੂਬਸੂਰਤੀ ਦਾ ਵੀ ਜੰਮ ਕੇ ਮਜ਼ਾ ਲੈਂਦੇ ਹਨ ਅਤੇ ਤਸਵੀਰਾਂ ਵੀ ਲੈਂਦੇ ਹਨ। ਇਸ ਕਾਰਨ ਇੱਥੋਂ ਦੀ ਪੰਚਾਇਤ ਨੇ ਯਾਤਰੀਆਂ ਦੇ ਇੱਥੇ ਨਾ ਆਉਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ।
ਪੰਚਾਇਤ ਦੇ ਇਸ ਫਰਮਾਨ ਮਗਰੋਂ ਸੈਲਾਨੀਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।