• Home »
  • ਅਜਬ ਗਜਬ
  • » ਆਸ਼ੂਤੋਸ਼ ਦੀ ਸਮਾਧੀ ਦਾ ਮਾਮਲਾ ਸੁਪਰੀਮ ਕੋਰਟ ਜਾਵੇਗਾ

ਆਸ਼ੂਤੋਸ਼ ਦੀ ਸਮਾਧੀ ਦਾ ਮਾਮਲਾ ਸੁਪਰੀਮ ਕੋਰਟ ਜਾਵੇਗਾ

-ਪੰਜਾਬੀਲੋਕ ਬਿਊਰੋ
ਦਿਵਿਆ ਜਯੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਸਮਾਧੀ ਕਾਇਮ ਰੱਖਣ ਦੇ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਆਸ਼ੂਤੋਸ਼ ਦਾ ਡਰਾਈਵਰ ਪੂਰਨ ਸਿੰਘ ਸੁਪਰੀਮ ਕੋਰਟ ਦਾ ਰੁਖ਼ ਕਰੇਗਾ। ਪੂਰਨ ਸਿੰਘ ਦਾ ਕਹਿਣਾ ਹੈ ਕਿ ਆਸ਼ੂਤੋਸ਼ ਨੂੰ ਸਾਜਿਸ਼ ਤਹਿਤ ਹੀ ਉਸ ਦੇ ਕਰੀਬੀਆਂ ਨੇ ਮਾਰਿਆ ਹੈ। ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ‘ਚ ਲਿਜਾਵੇਗਾ।
ਉਹ ਆਸ਼ੂਤੋਸ਼ ਦੇ ਕਥਿਤ ਪੁਤਰ ਦਲੀਪ ਝਾਅ ਨਾਲ ਗੱਲ ਕਰਕੇ ਉਸ ਦਾ ਡੀ ਐਨ ਏ ਚੈੱਕ ਕਰਵਾਉਣ ਵਾਲੀ ਪਟੀਸ਼ਨ ਵੀ ਸੁਪਰੀਮ ਕੋਰਟ ‘ਚ ਪਵਾਏਗਾ।