• Home »
  • ਅਜਬ ਗਜਬ
  • » ਮਹਿਲਾ ਨਹਾ ਰਹੀ ਸੀ ਪੁਲਿਸ ਬਾਥਰੂਮ ‘ਚ ਜਾ ਵੜੀ

ਮਹਿਲਾ ਨਹਾ ਰਹੀ ਸੀ ਪੁਲਿਸ ਬਾਥਰੂਮ ‘ਚ ਜਾ ਵੜੀ

-ਪੰਜਾਬੀਲੋਕ ਬਿਊਰੋ
ਬਰਨਾਲਾ ਪੁਲਿਸ ਨੇ ਕੱਲ ਇਕ ਝਗੜੇ ਦੇ ਮਾਮਲੇ ਵਿੱਚ ਮੁਲਜ਼ਮ ਦੀ ਭਾਲ ਵਿੱਚ ਉਸ ਦੇ ਰਿਸ਼ਤੇਦਾਰ ਦੇ ਘਰ ਰੇਡ ਕੀਤੀ, ਉਸ ਮੌਕੇ ਘਰ ਦੀ ਇਕ ਮਹਿਲਾ ਨਹਾ ਰਹੀ ਸੀ ਤਾਂ ਪੁਲਿਸ ਮੁਲਾਜ਼ਮ ਬਾਥਰੂਮ ਦੇ ਵਿੱਚ ਹੀ ਘੁਸ ਗਏ ਤੇ ਕਿਹਾ ਕਿ ਉਹਨਾਂ ਨੇ ਤਾਂ ਜਾਂਚ ਕਰਨੀ ਹੈ ਕਿ ਨਹਾ ਕੌਣ ਰਿਹਾ ਹੈ। ਮਹਿਲਾ ਘਬਰਾਹਟ ਵਿੱਚ ਚੀਕਾਂ ਮਾਰਨ ਲੱਗੀ ਤਾਂ ਪੁਲਿਸ ਮੁਲਾਜ਼ਮ ਉਥੋਂ ਖਿਸਕ ਗਏ, ਪੀੜਤਾ ਨੇ ਐਸ ਐਸ ਪੀ ਕੋਲ ਸ਼ਿਕਾਇਤ ਪੁਚਾ ਦਿੱਤੀ ਹੈ, ਮਾਮਲਾ ਵਿਮੈਨ ਸੈਲ ਕੋਲ ਪੜਤਾਲ ਲਈ ਪੁਚਾ ਦਿੱਤਾ ਗਿਆ ਹੈ।